Jump to content

PA/760427b - ਸ਼੍ਰੀਲ ਪ੍ਰਭੂਪੱਦ ਆੱਕਲੈਂਡ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

From Vanipedia
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸਾਨੂੰ ਗਿਆਨ ਪ੍ਰਾਪਤ ਕਰਨ ਲਈ ਇੱਕ ਸੱਚੇ ਗੁਰੂ ਕੋਲ ਜਾਣਾ ਚਾਹੀਦਾ ਹੈ। ਅਤੇ ਸਮਿਥ-ਪਾਣਿ: ਸ਼ਰੋਤਰੀਅਮ: ਜਿਸਨੇ ਸੁਣ ਕੇ ਗਿਆਨ ਪ੍ਰਾਪਤ ਕੀਤਾ ਹੈ, ਅੰਦਾਜ਼ਾ ਲਗਾ ਕੇ ਨਹੀਂ। ਅੱਜਕੱਲ੍ਹ ਅੰਦਾਜ਼ਾ ਲਗਾਉਣਾ ਇੱਕ ਫੈਸ਼ਨ ਬਣ ਗਿਆ ਹੈ। ਵੈਦਿਕ ਹੁਕਮ ਹੈ, "ਨਹੀਂ। ਸੁਣ ਕੇ।" ਤੁਹਾਨੂੰ ਸਹੀ ਵਿਅਕਤੀ ਕੋਲ ਜਾਣਾ ਚਾਹੀਦਾ ਹੈ ਅਤੇ ਸੁਣਨਾ ਚਾਹੀਦਾ ਹੈ। ਇਸ ਲਈ ਪੂਰੇ ਵੈਦਿਕ ਸਾਹਿਤ ਨੂੰ ਸ਼ਰੂਤੀ ਕਿਹਾ ਜਾਂਦਾ ਹੈ। ਵਿਅਕਤੀ ਨੂੰ ਅਧਿਕਾਰੀ ਤੋਂ ਸੁਣ ਕੇ ਬਹੁਤ ਸਮਝਦਾਰੀ ਨਾਲ ਸਿੱਖਣਾ ਪੈਂਦਾ ਹੈ। ਇਹੀ ਉਦਾਹਰਣ ਸਾਨੂੰ ਭਗਵਦ-ਗੀਤਾ ਵਿੱਚ ਮਿਲਦੀ ਹੈ। ਯੁੱਧ ਦੇ ਮੈਦਾਨ ਵਿੱਚ, ਜਿੱਥੇ ਸਮਾਂ ਬਹੁਤ ਕੀਮਤੀ ਹੈ, ਫਿਰ ਵੀ, ਅਰਜੁਨ ਕ੍ਰਿਸ਼ਨ ਤੋਂ ਸੁਣ ਰਿਹਾ ਹੈ। ਕ੍ਰਿਸ਼ਨ ਉਪਦੇਸ਼ ਦੇ ਰਿਹਾ ਹੈ, ਅਤੇ ਅਰਜੁਨ ਸੁਣ ਰਿਹਾ ਹੈ। ਇਸ ਲਈ ਇਹ ਸੁਣਨ ਦੀ ਪ੍ਰਕਿਰਿਆ ਸਾਡੀ ਵੈਦਿਕ ਪ੍ਰਕਿਰਿਆ ਹੈ।"
760427 - ਪ੍ਰਵਚਨ CC Madhya 20.98-102 - ਆੱਕਲੈਂਡ