PA/770528b ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"""ਪ੍ਰਭੂਪਾਦ: ਕੌਂਤੇਯ ਪ੍ਰਤਿਜਾਨਿਹਿ ਨ ਮੇ ਭਕ੍ਤ: ਪ੍ਰਣਸ਼ਯਤਿ (ਭ.ਗ੍ਰੀ. 9.31)। ਕੋਈ ਵੀ ਜਿਸ ਨੇ ਕਿਸੇ ਇੱਕ ਦਿਨ ਲਈ ਵੀ ਕ੍ਰਿਸ਼ਨ ਦੀ ਦਿਲੋਂ ਸੇਵਾ ਕੀਤੀ ਹੈ, ਉਹ ਦੂਰ ਨਹੀਂ ਜਾ ਸਕਦਾ। ਉਸ ਕੋਲ ਕ੍ਰਿਸ਼ਨ ਦੀ ਸੁਰੱਖਿਆ ਹੈ। ਇਹ ਜੀਵਨ, ਉਹ ਜੀਵਨ। ਉਹ ਆਇਤ ਕਿਹੜੀ ਸੀ ਜੋ ਤੁਸੀਂ ਪੜ੍ਹ ਰਹੇ ਸੀ? ਤਯਕਤਵਾ ਸਵ-ਧਰਮਂ ਕਰਣਾਮ੍ਬੁਜਂ ਹਰੇਰ ਪਟੇਤ ਤਤੋ ਯਦਿ ਭਜਨਂ ਅਪਕਵ: (SB 1.5.17)।
ਭਾਰਤੀ ਸ਼ਰਧਾਲੂ (1): ਕਵਾ ਵਾ ਅਭਦ੍ਰਮ ਅਭੂਦ ਅਮੁਸ਼੍ਯ ਕਿਮ। ਪ੍ਰਭੁਪਾਦ: ਆਹ। ਕ੍ਵ ਵਾ ਅਭਦ੍ਰਮ੍ ਅਭੂਦ ਅਮੁਸ਼੍ਯ ਕਿਮ੍ । ਇੱਕ ਦਿਨ, ਕ੍ਰਿਸ਼ਨ ਦੀ ਥੋੜ੍ਹੀ ਜਿਹੀ ਸੇਵਾ, ਤੁਰੰਤ ਸਥਾਈ ਖਾਤਾ। ਇਹ ਕਦੇ ਵਿਅਰਥ ਨਹੀਂ ਜਾਵੇਗਾ। ਪਰ ਸਾਨੂੰ ਇਸ ਕਾਰਨ ਕਰਕੇ ਅਣਗੌਲਿਆ ਨਹੀਂ ਕਰਨਾ ਚਾਹੀਦਾ। ਇਹ ਚੰਗਾ ਨਹੀਂ ਹੈ। ਤਸਯੈਵ ਹੇਤੋ: ਪ੍ਰਯਤੇਤ ਕੋਵਿਦੋ ਨ ਲਭਯਤੇ ਯਦ ਭ੍ਰਮਤਾਮ (SB 1.5.18)। ਹਰੇ ਕ੍ਰਿਸ਼ਨ। ਕਿੰਨੀ ਵਧੀਆ ਗੱਲ ਹੈ।""" |
770528 - ਗੱਲ ਬਾਤ A - ਵ੍ਰਂਦਾਵਨ |