PA/770424 - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤੁਸੀਂ ਇੱਕ ਗਰੀਬ ਆਦਮੀ ਨੂੰ ਅਮੀਰ ਆਦਮੀ ਨਹੀਂ ਬਣਾ ਸਕਦੇ, ਦੁਖੀ ਆਦਮੀ ਨੂੰ ਖੁਸ਼ ਆਦਮੀ ਨਹੀਂ ਬਣਾ ਸਕਦੇ। ਇਹ ਸੰਭਵ ਨਹੀਂ ਹੈ। ਕਾਰਨਮ ਗੁਣ-ਸੰਗੋ 'ਸ੍ਯ ਸਦ-ਅਸਦ-ਜਨਮ-ਯੋਨਿਸ਼ੁ (ਭ.ਗ੍ਰੰ. 13.22)। ਕੀ ਤੁਸੀਂ ਇੱਕ ਸੂਰ ਨੂੰ ਮਲ ਦੀ ਬਜਾਏ ਹਲਵਾ ਖਵਾ ਸਕਦੇ ਹੋ? ਕੀ ਤੁਸੀਂ ਕਰ ਸਕਦੇ ਹੋ? ਕੁਦਰਤ ਦੇ ਤਰੀਕੇ ਨਾਲ ਇਹ ਚੱਲ ਰਿਹਾ ਹੈ। ਅਹੰਕਾਰ-ਵਿਮੂਢਾਤਮਾ ਕਰਤਾਹਮ ਇਤਿ ਮਨਯਤੇ (ਭ.ਗ੍ਰੰ. 3.27)। ਇਹ ਮੂਰਖ ਵਿਅਕਤੀ ਹਨ ਜੋ ਵਿਚਾਰਾਂ ਨੂੰ ਮਨਘੜਤ ਕਰਦੇ ਹਨ। ਇਹ ਸੰਭਵ ਨਹੀਂ ਹੈ। ਜੇਕਰ ਤੁਸੀਂ ਮਨੁੱਖੀ ਸਮਾਜ ਲਈ ਕੁਝ ਕਰ ਸਕਦੇ ਹੋ, ਤਾਂ ਉਸਨੂੰ ਕ੍ਰਿਸ਼ਨ ਭਗਤ ਬਣਨ ਲਈ ਪ੍ਰੇਰਿਤ ਕਰੋ।"
770424 - ਗੱਲ ਬਾਤ - ਮੁੰਬਈ