"ਪ੍ਰੇਮ-ਭਕਤੀ ਯਾਹਾ ਹੋਇਤੇ, ਅਵਿਦਿਆ ਵਿਨਾਸ਼ ਯਾਤ, ਦਿਵਯ-ਗਿਆਨ। ਤਾਂ ਉਹ ਦਿਵਯ-ਗਿਆਨ ਕੀ ਹੈ? ਦਿਵਯ ਦਾ ਅਰਥ ਹੈ ਪਾਰਬ੍ਰਹਮ, ਭੌਤਿਕ ਨਹੀਂ। ਤਪੋ ਦਿਵਯਮ (SB 5.5.1)। ਦਿਵਯਮ ਦਾ ਅਰਥ ਹੈ ਅਸੀਂ ਪਦਾਰਥ ਅਤੇ ਆਤਮਾ ਦਾ ਸੁਮੇਲ ਹਾਂ। ਉਹ ਆਤਮਾ ਦਿਵਯ, ਪਾਰਬ੍ਰਹਮ ਹੈ। ਅਪਰੇਯਮ ਇਤਸ ਤੁ ਵਿੱਧੀ ਮੇ ਪ੍ਰਕ੍ਰਿਤੀਂ ਪਾਰ (ਭ.ਗ੍ਰੰ. 7.5)। ਉਹ ਪਾਰ ਪ੍ਰਕ੍ਰਿਤੀ, ਉੱਤਮ ਹੈ। ਜੇਕਰ ਉੱਤਮ ਪਛਾਣ ਹੈ... ਅਤੇ ਉਸ ਉੱਤਮ ਪਛਾਣ ਨੂੰ ਸਮਝਣ ਲਈ ਸਾਨੂੰ ਉੱਤਮ ਗਿਆਨ ਦੀ ਲੋੜ ਹੈ, ਆਮ ਗਿਆਨ ਦੀ ਨਹੀਂ। ਦਿਵਯ-ਗਿਆਨ ਹ੍ਰੀਦੇ ਪ੍ਰਕਾਸ਼ਿਤੋ। ਇਸ ਲਈ ਇਹ ਗੁਰੂ ਦਾ ਫਰਜ਼ ਹੈ, ਉਸ ਦਿਵਯ-ਗਿਆਨ ਨੂੰ ਜਗਾਉਣਾ। ਦਿਵਯ-ਗਿਆਨ। ਅਤੇ ਕਿਉਂਕਿ ਗੁਰੂ ਉਸ ਦਿਵਯ-ਗਿਆਨ ਨੂੰ ਪ੍ਰਕਾਸ਼ਮਾਨ ਕਰਦਾ ਹੈ, ਇਸ ਲਈ ਉਸਦੀ ਪੂਜਾ ਕੀਤੀ ਜਾਂਦੀ ਹੈ। ਇਹ ਜ਼ਰੂਰੀ ਹੈ।"
|