PA/770208 - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜਿਵੇਂ ਸੂਰਜ ਅਸਮਾਨ ਵਿੱਚ ਹੈ, ਪਰ ਅਸੀਂ ਸਵੇਰੇ ਦੇਖਦੇ ਹਾਂ ਕਿ ਇਹ ਪ੍ਰਗਟ ਹੁੰਦਾ ਹੈ; ਸ਼ਾਮ ਨੂੰ ਇਹ ਅਲੋਪ ਹੋ ਜਾਂਦਾ ਹੈ। ਇਹ ਸਾਡੀਆਂ ਅੱਖਾਂ ਦੀ ਕਮਜ਼ੋਰੀ ਹੈ। ਅਸਲ ਵਿੱਚ ਸੂਰਜ ਹਮੇਸ਼ਾ ਉੱਥੇ ਹੁੰਦਾ ਹੈ। ਇਸੇ ਤਰ੍ਹਾਂ ਵੈਸ਼ਣਵ, ਜਿਵੇਂ ਕ੍ਰਿਸ਼ਨ ਆਉਂਦੇ ਹਨ, ਯਦਾ ਯਦਾ ਹੀ ਧਰਮਸ੍ਯ ਗਲਾਨਿਰ, ਇਸੇ ਤਰ੍ਹਾਂ, ਇੱਕ ਵੈਸ਼ਣਵ - ਭਾਵ ਕ੍ਰਿਸ਼ਨ ਦਾ ਗੁਪਤ ਸੇਵਕ - ਉਹ ਵੀ ਮਾਲਕ ਦੇ ਹੁਕਮ ਨਾਲ ਕਿਸੇ ਉਦੇਸ਼ ਲਈ ਆਉਂਦਾ ਹੈ। ਇਸ ਲਈ ਉਨ੍ਹਾਂ ਦਾ ਜੀਵਨ ਅਤੇ ਕ੍ਰਿਸ਼ਨ ਦਾ ਜੀਵਨ, ਇਹ ਇੱਕੋ ਜਿਹਾ ਹੈ। ਭੂਤਕਾਲ, ਵਰਤਮਾਨ, ਭਵਿੱਖ ਦਾ ਕੋਈ ਸਵਾਲ ਨਹੀਂ ਹੈ। ਨਿਤਯ:। ਨਿਤਯ: ਸ਼ਾਸ਼ਵਤੋ ਯਮ, ਨ ਹਨਯਤੇ ਹਨਯਮਾਨੇ ਸਰੀਰੇ (ਭ.ਗ੍ਰੰ. 2.20)। ਇਸ ਲਈ ਤਿਰੋਭਵ ਅਵਿਰ੍ਭਵ, ਉਹ ਸੂਰਜ ਦੇ ਪ੍ਰਗਟ ਹੋਣ ਅਤੇ ਅਲੋਪ ਹੋਣ ਦੇ ਸਮਾਨ ਹਨ।"
770208 - ਪ੍ਰਵਚਨ Festival Appearance Day, Bhaktisiddhanta Sarasvati - ਮਾਇਆਪੁਰ