PA/770202e - ਸ਼੍ਰੀਲ ਪ੍ਰਭੁਪਾਦ ਵੱਲੋਂ ਭੁਵਨੇਸ਼ਵਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ ਗੋਪੀਆਂ ਅਤੇ ਵੱਛਿਆਂ ਨੂੰ ਵੀ ਗਲੇ ਲਗਾ ਰਹੇ ਹਨ, ਇਹ ਨਹੀਂ ਕਿ ਉਸਨੇ ਸਿਰਫ਼ ਗੋਪੀਆਂ ਨੂੰ ਹੀ ਗਲੇ ਲਗਾਉਣ ਲਈ ਚੁਣਿਆ ਹੈ। ਸਰਵ-ਯੋਨਿਸ਼ੁ ਕੌਂਤੇਯ (ਭ.ਗ੍ਰੰ. 14.4)। "ਜੋ ਕੋਈ ਵੀ ਮੈਨੂੰ ਪਿਆਰ ਕਰਦਾ ਹੈ... ਪਿਆਰ ਕਰਦਾ ਹੈ ਜਾਂ ਨਹੀਂ, ਮੈਂ ਰੱਖਿਆ ਕਰ ਰਿਹਾ ਹਾਂ।" ਏਕੋ ਯੋ ਬਹੁਨਾਂ ਵਿਦਧਾਤਿ ਕਾਮਨ (ਕਥਾ ਉਪਨਿਸ਼ਦ 2.2.13)। ਉਹ ਸਾਰਿਆਂ ਨੂੰ ਸੁਰੱਖਿਆ ਦੇ ਰਿਹਾ ਹੈ। ਅਤੇ ਜੇਕਰ ਉਹ ਇੱਕ ਭਗਤ ਹੈ, ਤਾਂ ਇੱਕ ਵਿਸ਼ੇਸ਼ ਸੁਰੱਖਿਆ। ਇਹ ਪਰਮਾਤਮਾ ਹੈ, ਅਤੇ ਸਰਕਾਰ ਦਾ ਅਰਥ ਹੈ ਪਰਮਾਤਮਾ ਦਾ ਪ੍ਰਤੀਨਿਧੀ। ਪਰਮਾਤਮਾ ਦਾ, ਲੋਕਾਂ ਦਾ ਪ੍ਰਤੀਨਿਧੀ ਨਹੀਂ। ਸਰਕਾਰ ਦਾ ਅਰਥ ਹੈ ਲੋਕਾਂ ਦਾ ਪ੍ਰਤੀਨਿਧੀ ਨਹੀਂ ਹੈ। ਸਰਕਾਰ ਦਾ ਅਰਥ ਹੈ ਪਰਮਾਤਮਾ ਦਾ ਪ੍ਰਤੀਨਿਧੀ। ਇਹ ਸਰਕਾਰ ਹੈ। ਰਾਜਰਸ਼ੀ। ਇਮੰ ਰਾਜਰਸ਼ਯੋ ਵਿਦੁ: (ਭ.ਗ੍ਰੰ. 4.2)। ਭਗਵਦ-ਗੀਤਾ ਲੋਫਰ ਵਰਗ ਲਈ ਨਹੀਂ ਹੈ। ਇਹ ਰਾਜਰਸ਼ੀ ਲਈ ਹੈ।"
770202 - ਸਵੇਰ ਦੀ ਸੈਰ - ਭੁਵਨੇਸ਼ਵਰ