PA/770202b - ਸ਼੍ਰੀਲ ਪ੍ਰਭੁਪਾਦ ਵੱਲੋਂ ਭੁਵਨੇਸ਼ਵਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਅਨਾਸ਼੍ਰਿਤ: ਕਰਮ-ਫਲੰ ਕਾਰਯੰ ਕਰਮ ਕਰੋਤਿ ਯਹ:, ਸ ਸੰਨਿਆਸੀ (ਭ.ਗ੍ਰੰ. 6.1)। ਕ੍ਰਿਸ਼ਨ ਕਹਿੰਦੇ ਹਨ। ਅਨਾਸ਼੍ਰਿਤ:। ਹੁਣ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਆਪਣੇ ਨਿੱਜੀ ਲਾਭ ਲਈ ਨਹੀਂ ਅਤੇ ਇਹ ਸੰਨਿਆਸੀ ਹੈ। ਇਹ ਸੰਨਿਆਸੀ ਹੈ। ਅਨਾਸ਼੍ਰਿਤ: ਕਰਮ-ਫਲੰ ਕਾਰਯਮ। "ਓਹ, ਕ੍ਰਿਸ਼ਨ ਦੀ ਸੇਵਾ ਕਰਨਾ ਮੇਰਾ ਫਰਜ਼ ਹੈ।" ਅਤੇ ਉਹ ਸੰਨਿਆਸੀ ਹੈ। ਜਿਸ ਕਿਸੇ ਵਿੱਚ ਇਹ ਭਾਵਨਾ ਹੈ ਕਿ, "ਕ੍ਰਿਸ਼ਨ ਦੀ ਸੇਵਾ ਕਰਨਾ ਮੇਰਾ ਫਰਜ਼ ਹੈ। ਮੈਨੂੰ ਆਪਣੀ ਜਾਨ, ਆਤਮਾ ਅਤੇ ਸਭ ਕੁਝ ਨਾਲ ਉਸਦੀ ਸੇਵਾ ਕਰਨੀ ਚਾਹੀਦੀ ਹੈ," ਉਹ ਸੰਨਿਆਸੀ ਹੈ। ਪਹਿਰਾਵੇ ਲਈ ਨਹੀਂ।"
770202 - ਗੱਲ ਬਾਤ A - ਭੁਵਨੇਸ਼ਵਰ