PA/770107b - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤਦ ਵਿੱਧੀ ਪ੍ਰਣਿਪਾਤੇਨ ਪਰਿਪ੍ਰਸ਼ਨੇਨ ਸੇਵਾ (ਭ.ਗ੍ਰੰ. 4.34)। ਕਿਸੇ ਨੂੰ ਭਗਵਦ-ਗੀਤਾ ਨੂੰ ਅਧੀਨਗੀ ਨਾਲ ਸਿੱਖਣਾ ਪੈਂਦਾ ਹੈ, ਪ੍ਰਣਿਪਾਤੇਨ, ਪਰਿਪ੍ਰਸ਼ਨੇਨ, ਇਮਾਨਦਾਰੀ ਨਾਲ ਪੁੱਛਗਿੱਛ ਕਰਕੇ, ਅਤੇ ਇਸਨੂੰ ਉਸ ਵਿਅਕਤੀ ਤੋਂ ਸਿੱਖਣਾ ਪੈਂਦਾ ਹੈ ਜਿਸਨੇ ਦੇਖਿਆ ਹੈ। ਉਪਦੇਕਸ਼ਯੰਤੀ ਤਦ ਗਿਆਨਮ ਗਿਆਨਿਨਾਸ ਤੱਤ-ਦਰਸ਼ਿਣ: (ਭ.ਗ੍ਰੰ. 4.34)। ਤੁਹਾਡੇ ਕੋਲ ਕੋਈ ਗਿਆਨ ਨਹੀਂ ਹੋ ਸਕਦਾ, ਜਿਸਨੇ ਸੱਚ ਨੂੰ ਨਹੀਂ ਦੇਖਿਆ ਹੈ। ਜੇ ਤੁਸੀਂ ਕਹਿੰਦੇ ਹੋ ਕਿ "ਇਹ ਕਿਵੇਂ ਸੰਭਵ ਹੈ ਕਿ ਤੁਹਾਡੇ ਕੋਲ ਹੈ?" ਅਸੀਂ ਇਸ ਪਰੰਪਰਾ ਪ੍ਰਣਾਲੀ ਰਾਹੀਂ ਦੇਖਿਆ ਹੈ। ਉਹੀ ਗੱਲ: "ਇਹ ਪੈਨਸਿਲ ਹੈ।" ਮੈਂ ਇਸਨੂੰ ਆਪਣੇ ਪਿਤਾ ਤੋਂ ਸਿੱਖਿਆ ਹੈ, "ਇਹ ਪੈਨਸਿਲ ਹੈ," ਬੱਸ ਇੰਨਾ ਹੀ। ਤੁਸੀਂ ਇਸਨੂੰ ਸੋਟੀ ਨਹੀਂ ਕਹਿ ਸਕਦੇ; ਇਹ ਪੈਨਸਿਲ ਹੈ। ਮੇਰੇ ਪਿਤਾ ਨੇ ਸਿਖਾਇਆ ਹੈ ਕਿ "ਇਹ ਪੈਨਸਿਲ ਹੈ," ਮੈਂ ਇਸਨੂੰ ਜਾਣਦਾ ਹਾਂ। ਬੱਸ ਇੰਨਾ ਹੀ। ਇਹ ਬਹੁਤ ਆਸਾਨ ਹੈ। ਪਰ ਜੇਕਰ ਕੋਈ ਪਾਲਣਾ ਕਰਦਾ ਹੈ, ਤਾਂ ਉਸਦਾ ਜੀਵਨ ਸਫਲ ਹੁੰਦਾ ਹੈ। ਬਹੁਤ ਆਸਾਨ।"
770107 - ਗੱਲ ਬਾਤ B - ਮੁੰਬਈ