PA/770102 - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਆਤਮਕ ਸਰੀਰ ਹੁਣ ਭੌਤਿਕ ਸਰੀਰ ਨਾਲ ਢੱਕਿਆ ਹੋਇਆ ਹੈ। ਇਸ ਲਈ ਕੋਈ ਵੀ ਭੌਤਿਕ ਚੀਜ਼, ਉਹ ਮੌਜੂਦ ਨਹੀਂ ਰਹੇਗੀ। ਤਾਂ ਸਰੀਰ ਖਤਮ ਹੋ ਜਾਂਦਾ ਹੈ; ਫਿਰ ਉਸਨੂੰ ਨਵਾਂ ਸਰੀਰ ਲੱਭਣਾ ਪਵੇਗਾ। ਜਿਵੇਂ ਪਹਿਰਾਵਾ ਪੁਰਾਣਾ ਹੋ ਜਾਂਦਾ ਹੈ; ਇਹ ਖਤਮ ਹੋ ਜਾਂਦਾ ਹੈ - ਤੁਸੀਂ ਇੱਕ ਹੋਰ ਪਹਿਰਾਵਾ ਧਾਰਨ ਕਰਦੇ ਹੋ। ਅਤੇ ਜਦੋਂ ਤੁਹਾਨੂੰ ਪਹਿਰਾਵਾ, ਜਾਂ ਇਸ ਭੌਤਿਕ ਸਰੀਰ ਨੂੰ ਨਹੀਂ ਪਹਿਨਣਾ ਪੈਂਦਾ, ਅਤੇ ਤੁਸੀਂ ਆਪਣੇ ਅਧਿਆਤਮਿਕ ਸਰੀਰ ਵਿੱਚ ਰਹਿੰਦੇ ਹੋ, ਤਾਂ ਇਸਨੂੰ ਮੁਕਤੀ ਕਿਹਾ ਜਾਂਦਾ ਹੈ। ਇਸ ਲਈ ਇਹ ਸਿਰਫ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ। ਤਯਕਤਵਾ ਦੇਹੰ ਪੁਨਰ ਜਨਮ ਨੈਤੀ ਮਾਮ ਏਤੀ (ਭ.ਗੀ. 4.9)। ਮਦ-ਯਾਜਿਨੋ 'ਪਿ ਯਾਤਿ ਮਾਮ (ਭ.ਗੀ. 9.25)। ਜੇਕਰ ਤੁਸੀਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਦਾ ਅਭਿਆਸ ਕਰਦੇ ਹੋ ਤਾਂ ਇਹ ਸੰਭਵ ਹੈ; ਨਹੀਂ ਤਾਂ ਨਹੀਂ।"
770102 - ਗੱਲ ਬਾਤ B - ਮੁੰਬਈ