PA/761127 - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜਦੋਂ ਅਸੀਂ ਬਹੁਤ ਜ਼ਿਆਦਾ ਭੌਤਿਕ ਤੌਰ 'ਤੇ ਲੀਨ ਹੋ ਜਾਂਦੇ ਹਾਂ, ਤਾਂ ਭਯਾ ਹੁੰਦਾ ਹੈ। ਆਹਾਰ-ਨਿਦ੍ਰਾ-ਭਯਾ-ਮੈਥੁਨੰ ਚ ਸਮਾਨਯਮ ਏਤਤ ਪਸ਼ੂਭਿਰ ਨਾਰਾਣਾਮ (ਹਿਤੋਪਦੇਸ਼)। ਜਿੰਨਾ ਚਿਰ ਅਸੀਂ ਜੀਵਨ ਦੇ ਸਰੀਰਕ ਸੰਕਲਪ ਵਿੱਚ ਦਿਲਚਸਪੀ ਰੱਖਦੇ ਹਾਂ, ਇਹ ਚੀਜ਼ਾਂ ਪ੍ਰਗਟ ਹੁੰਦੀਆਂ ਹਨ। ਅਤੇ ਜਦੋਂ ਅਸੀਂ ਅਧਿਆਤਮਿਕ ਤੌਰ 'ਤੇ ਪਛਾਣੇ ਜਾਂਦੇ ਹਾਂ, ਤਾਂ ਕੋਈ ਹੋਰ ਕਾਮ-ਲੋਭ-ਭਯਾ-ਸ਼ੋਕ-ਭਯਾਦਯ: ਨਹੀਂ ਰਹਿੰਦਾ। ਸ਼ੋਕ-ਮੋਹ-ਭਯਾ ਅਪਾਹ:। ਅਧਿਆਤਮਿਕ ਤੌਰ 'ਤੇ ਉੱਨਤ ਮਤਲਬ, ਸ਼ੋਕ ਮੋਹ ਭਯਾ, ਇਹ ਚੀਜ਼ਾਂ ਮੌਜੂਦ ਨਹੀਂ ਹਨ। ਇਹ ਕਰਮ-ਬੰਧ ਦੇ ਲੱਛਣ ਹਨ। ਪਰ ਜੇਕਰ ਅਸੀਂ ਆਪਣੇ ਆਪ ਨੂੰ ਭਗਤੀ-ਯੋਗ ਵਿੱਚ, ਪ੍ਰਭੂ ਦੀ ਸੇਵਾ ਵਿੱਚ ਸਮਰਪਿਤ ਕਰਦੇ ਹਾਂ, ਤਾਂ ਇਨ੍ਹਾਂ ਚੀਜ਼ਾਂ ਦਾ ਰੂਪ ਬਦਲ ਜਾਵੇਗਾ। ਇਨ੍ਹਾਂ ਚੀਜ਼ਾਂ ਦਾ ਰੂਪ ਬਦਲ ਜਾਵੇਗਾ।"
761127 - ਪ੍ਰਵਚਨ SB 05.06.05 - ਵ੍ਰਂਦਾਵਨ