PA/761122 - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਅਸਲ ਵਿੱਚ ਅਜਿਹਾ ਨਹੀਂ ਹੈ। ਹਰੇਕ ਵਿਅਕਤੀਗਤ ਜੀਵ ਹਮੇਸ਼ਾ ਵਿਅਕਤੀਗਤ ਹੁੰਦਾ ਹੈ। ਇਹ ਭਗਵਦ-ਗੀਤਾ ਵਿੱਚ ਸਮਝਾਇਆ ਗਿਆ ਹੈ। ਕ੍ਰਿਸ਼ਨ ਅਰਜੁਨ ਨੂੰ ਕਹਿੰਦੇ ਹਨ, "ਮੇਰੇ ਪਿਆਰੇ ਅਰਜੁਨ, ਅਸੀਂ ਵਿਅਕਤੀਗਤ ਹਾਂ। ਅਤੀਤ ਵਿੱਚ ਅਸੀਂ ਵਿਅਕਤੀਗਤ ਸੀ, ਵਰਤਮਾਨ ਵਿੱਚ ਅਸੀਂ ਵਿਅਕਤੀਗਤ ਹਾਂ, ਅਤੇ ਭਵਿੱਖ ਵਿੱਚ ਅਸੀਂ ਵਿਅਕਤੀਗਤ ਹੀ ਰਹਾਂਗੇ।" ਏਕਤਾ ਦਾ ਕੋਈ ਸਵਾਲ ਨਹੀਂ ਹੈ। ਏਕਤਾ ਦਾ ਅਰਥ ਹੈ ਕ੍ਰਿਸ਼ਨ ਦੀ ਸੇਵਾ ਕਰਨ ਲਈ ਸਹਿਮਤ ਹੋਣਾ। ਇਹ ਏਕਤਾ ਹੈ। ਕੋਈ ਅਵੱਗਿਆ ਨਹੀਂ ਹੈ। "ਤੁਸੀਂ ਜੋ ਵੀ ਕਹੋ, ਮੈਂ ਸਵੀਕਾਰ ਕਰਦਾ ਹਾਂ" - ਇਹ ਏਕਤਾ ਹੈ। ਆਨੁਕੂਲੇਣ ਕ੍ਰਿਸ਼ਨਾਨੁਸ਼ੀਲਨਮ (CC Madhya 19.167)। ਇਹ ਏਕਤਾ ਹੈ।" |
761122 - ਪ੍ਰਵਚਨ SB 05.05.35 - ਵ੍ਰਂਦਾਵਨ |