PA/761111b - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਹ ਭਗਤੀ-ਯੋਗ ਜਾਂ ਕੋਈ ਵੀ ਯੋਗ... ਅਸਲੀ ਯੋਗ, ਜਾਂ ਪਹਿਲੇ ਦਰਜੇ ਦਾ ਯੋਗ, ਭਗਤੀ-ਯੋਗ ਹੈ। ਯੋਗਿਨਾਮ ਅਪਿ ਸਰਵੇਸ਼ਾਂ। ਬਹੁਤ ਸਾਰੇ ਯੋਗੀ ਹਨ। ਉਨ੍ਹਾਂ ਵਿੱਚੋਂ, ਭਗਤ-ਯੋਗੀ... ਯੋਗਿਨਾਮ ਅਪਿ ਸਰਵੇਸ਼ਾਂ ਮਦ-ਗਤ ਅੰਤਰਾਤਮਾਨਾ (ਭ.ਗ੍ਰੰ. 6.47)। ਭਗਤ-ਯੋਗੀ ਬਣੇ ਬਿਨਾਂ, ਕੋਈ ਵੀ ਹਮੇਸ਼ਾ ਕ੍ਰਿਸ਼ਨ ਬਾਰੇ ਨਹੀਂ ਸੋਚ ਸਕਦਾ। ਇਹ ਸੰਭਵ ਨਹੀਂ ਹੈ। ਸਤਤਮ ਕੀਰਤਯੰਤੋ ਮਾਂ ਯਤੰਤਸ਼ ਚ ਦ੍ਰਿੜ-ਵ੍ਰਤਾ: (ਭ.ਗ੍ਰੰ. 9.14)। ਇਸ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਵਿੱਚ ਅਸੀਂ ਜੋ ਭਗਤੀ-ਯੋਗ ਸਿਖਾ ਰਹੇ ਹਾਂ, ਉਹ ਚੌਵੀ ਘੰਟੇ ਦਾ ਅਭਿਆਸ ਹੈ। ਸਤਹੀ ਤੌਰ 'ਤੇ ਅਸੀਂ ਸਵੇਰੇ ਚਾਰ ਵਜੇ ਤੋਂ ਲੈ ਕੇ ਰਾਤ ਦੇ ਦਸ ਵਜੇ ਤੱਕ ਅਭਿਆਸ ਕਰਦੇ ਹਾਂ, ਅਤੇ ਉਹ ਆਰਾਮ ਦਾ ਸਮਾਂ ਹੈ। ਪਰ ਜਦੋਂ ਕੋਈ ਭਗਤੀ ਸੇਵਾ ਵਿੱਚ ਉੱਨਤ ਹੁੰਦਾ ਹੈ, ਤਾਂ ਸੌਂਦੇ ਹੋਏ ਵੀ ਉਹ ਕ੍ਰਿਸ਼ਨ ਦੀ ਸੇਵਾ ਕਰਦਾ ਹੈ। ਇਸਦਾ ਅਰਥ ਹੈ ਚੌਵੀ ਘੰਟੇ, ਸਤਤਮ।"
761111 - ਪ੍ਰਵਚਨ SB 05.05.24 - ਵ੍ਰਂਦਾਵਨ