PA/761108 - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ, ਉਹ ਆਪਣੇ ਮਿੱਤਰ ਅਤੇ ਭਗਤ ਨੂੰ ਸੁਰੱਖਿਆ ਦੇਣ ਲਈ ਸਭ ਕੁਝ ਕਰ ਸਕਦਾ ਹੈ। ਉਹ ਆਪਣਾ ਵਾਅਦਾ ਤੋੜ ਸਕਦਾ ਹੈ। ਇਸ ਲਈ ਭਗਵਦ-ਗੀਤਾ ਵਿੱਚ ਕ੍ਰਿਸ਼ਨ ਕਹਿੰਦੇ ਹਨ, ਕੌਂਤੇਯ ਪ੍ਰਤੀਜਾਨੀਹਿ ਨ ਮੇ ਭਗਤ: ਪ੍ਰਣਸ਼ਯਤਿ (ਭ.ਗ੍ਰੰ. 9.31)। ਉਹ ਨਿੱਜੀ ਤੌਰ 'ਤੇ ਵਾਅਦਾ ਨਹੀਂ ਕਰਦਾ, ਕਿਉਂਕਿ ਉਹ ਕਈ ਵਾਰ ਆਪਣਾ ਵਾਅਦਾ ਤੋੜ ਵੀ ਸਕਦਾ ਹੈ। ਉਹ ਅਰਜੁਨ ਨੂੰ ਪੁੱਛ ਰਿਹਾ ਹੈ, "ਤੂੰ ਵਾਅਦਾ ਕਰ ਤਾਂ ਜੋ ਤੇਰਾ ਵਾਅਦਾ ਹਮੇਸ਼ਾ ਕਾਇਮ ਰਹੇ। ਮੈਂ ਇਸ ਵੱਲ ਧਿਆਨ ਦੇਵਾਂਗਾ।" ਇਹ ਦਰਸ਼ਨ ਹੈ। ਇਸ ਲਈ ਜੇਕਰ ਅਸੀਂ ਅਸਲ ਵਿੱਚ ਸ਼ਾਂਤੀ ਫਾਰਮੂਲਾ ਬਣਾਉਂਦੇ ਹਾਂ, ਤਾਂ ਸਭ ਕੁਝ ਸੰਭਵ ਹੈ। ਬਸ ਸਾਨੂੰ ਕ੍ਰਿਸ਼ਨ ਦੇ ਉਪਦੇਸ਼ ਨੂੰ ਸਵੀਕਾਰ ਕਰਨਾ ਪਵੇਗਾ। ਸਾਡੀ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਇਸ ਉਦੇਸ਼ ਲਈ ਹੈ। ਅਸੀਂ ਸਿਰਫ਼ ਕ੍ਰਿਸ਼ਨ ਦਰਸ਼ਨ ਨੂੰ ਸਵੀਕਾਰ ਕਰਨ ਦੀ ਬੇਨਤੀ ਕਰ ਰਹੇ ਹਾਂ। ਫਿਰ ਸਾਰਾ ਸੰਸਾਰ ਸ਼ਾਂਤ ਹੋ ਜਾਵੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਹੈ।"
761108 - ਪ੍ਰਵਚਨ SB 05.05.20 - ਵ੍ਰਂਦਾਵਨ