PA/761009 - ਸ਼੍ਰੀਲ ਪ੍ਰਭੂਪੱਦ Aligarh ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤਾਂ ਵੈਸ਼ਣਵ ਦਾ ਮਤਲਬ ਹੈ ਕਿ ਕ੍ਰਿਸ਼ਨ ਦੀ ਖ਼ਾਤਰ ਉਹ ਕੁਝ ਵੀ ਕਰ ਸਕਦਾ ਹੈ। ਅਜਿਹਾ ਨਹੀਂ ਹੈ ਕਿ ਉਹ ਆਲਸੀ ਹੈ, ਦਿਖਾ ਰਿਹਾ ਹੈ, "ਮੈਂ ਬਹੁਤ ਵੱਡਾ ਵੈਸ਼ਣਵ ਬਣ ਗਿਆ ਹਾਂ। ਮੈਨੂੰ ਹਰੇ ਕ੍ਰਿਸ਼ਨ ਦਾ ਜਾਪ ਕਰਨ ਦੇ ਨਾਮ ਹੇਠ ਸੌਣ ਦਿਓ।" ਇਹ ਵੈਸ਼ਣਵ ਨਹੀਂ ਹੈ। ਵੈਸ਼ਣਵ ਬਹੁਤ ਵਿਅਸਤ ਹੋਣਾ ਚਾਹੀਦਾ ਹੈ, ਹਮੇਸ਼ਾ ਹੁਕਮ ਦੀ ਉਡੀਕ ਕਰਦਾ ਰਹਿੰਦਾ ਹੈ। ਆਨੁਕੂਲਯੇਨ ਕ੍ਰਿਸ਼ਨਾਨੁ-ਸ਼ੀਲਨਮ (CC Madhya 19.167)। "ਕ੍ਰਿਸ਼ਨ ਦਾ ਹੁਕਮ ਕੀ ਹੈ? "ਉਹ ਕੀ ਚਾਹੁੰਦਾ ਹੈ?" ਅਤੇ ਉਹ ਤਿਆਰ ਹੈ। ਜਿਵੇਂ ਇੱਕ ਸੇਵਕ ਹਮੇਸ਼ਾ ਮਾਲਕ ਦਾ ਹੁਕਮ ਲੈਣ ਲਈ ਤਿਆਰ ਰਹਿੰਦਾ ਹੈ। ਉਹ ਵਫ਼ਾਦਾਰ ਸੇਵਕ ਹੈ। ਉਹ ਅਸਲੀ ਸੇਵਕ ਹੈ ਅਤੇ ਇਹ ਨਹੀਂ ਕਿ ਰਾਤ ਦੀ ਡਿਊਟੀ 'ਤੇ ਉਹ ਕਿਤੇ ਸੌਂ ਰਿਹਾ ਹੋਵੇ। ਨਹੀਂ। ਉਹ ਵਫ਼ਾਦਾਰ ਸੇਵਕ ਨਹੀਂ ਹੈ। ਵਫ਼ਾਦਾਰ ਸੇਵਕ ਦਾ ਅਰਥ ਹੈ ਹਮੇਸ਼ਾ ਸੁਚੇਤ ਰਹਿਣਾ। ਅਤੇ ਇਹ ਭਗਤੀ ਹੈ। ਆਨੁਕੂਲੇਣ ਕ੍ਰਿਸ਼ਨਾਨੁ-ਸ਼ੀਲਨਮ ਭਗਤਿਰ ਉੱਤਮ (CC Madhya 19.167)। ਬਸ ਵਿਅਕਤੀ ਨੂੰ ਆਨੁਕੂਲੇਣ ਦਾ ਪਾਲਣ ਕਰਨਾ ਪੈਂਦਾ ਹੈ, ਕਿਵੇਂ ਕ੍ਰਿਸ਼ਨ ਸੰਤੁਸ਼ਟ ਹੁੰਦਾ ਹੈ। ਇਹ ਭਗਤੀ ਹੈ।"
761009 - Arrival - Aligarh