PA/760915 - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸਾਨੂੰ ਧੀਰ ਬਣਨਾ ਪਵੇਗਾ। ਫਿਰ ਅਸੀਂ ਮੌਤ ਤੋਂ ਨਹੀਂ ਡਰਾਂਗੇ। ਜਦੋਂ ਤੱਕ ਅਸੀਂ ਧੀਰ ਨਹੀਂ ਹੁੰਦੇ... ਮਨੁੱਖਾਂ ਦੇ ਦੋ ਵਰਗ ਹਨ: ਧੀਰ ਅਤੇ ਅਧੀਰ। ਧੀਰ ਦਾ ਅਰਥ ਹੈ ਉਹ ਜੋ ਪਰੇਸ਼ਾਨ ਨਹੀਂ ਹੁੰਦਾ ਭਾਵੇਂ ਪਰੇਸ਼ਾਨੀ ਦਾ ਕਾਰਨ ਹੋਵੇ। ਜਦੋਂ ਪਰੇਸ਼ਾਨੀ ਦਾ ਕੋਈ ਕਾਰਨ ਨਾ ਹੋਵੇ ਤਾਂ ਵਿਅਕਤੀ ਪਰੇਸ਼ਾਨ ਨਹੀਂ ਹੋ ਸਕਦਾ । ਜਿਵੇਂ ਅਸੀਂ ਨਹੀਂ ਹਾਂ, ਹੁਣ, ਵਰਤਮਾਨ ਸਮੇਂ, ਅਸੀਂ ਮੌਤ ਤੋਂ ਨਹੀਂ ਡਰਦੇ। ਪਰ ਜਿਵੇਂ ਹੀ ਅਸੀਂ ਦੇਖਦੇ ਹਾਂ ਕਿ ਭੂਚਾਲ ਆ ਰਿਹਾ ਹੈ, ਅਤੇ ਅਸੀਂ ਡਰਦੇ ਹਾਂ ਕਿ ਇਹ ਇਮਾਰਤ ਡਿੱਗ ਸਕਦੀ ਹੈ, ਪਰੇਸ਼ਾਨੀ ਦਾ ਕਾਰਨ, ਤਾਂ ਅਸੀਂ ਬਹੁਤ ਪਰੇਸ਼ਾਨ ਹੋ ਜਾਂਦੇ ਹਾਂ - ਕਈ ਵਾਰ ਚੀਕਦੇ ਹਾਂ। ਇਸ ਲਈ ਜੋ ਪਰੇਸ਼ਾਨ ਨਹੀਂ ਹੁੰਦਾ, ਪਰੇਸ਼ਾਨੀ ਦਾ ਕਾਰਨ ਹੋਣ 'ਤੇ ਵੀ, ਉਸਨੂੰ ਧੀਰ ਕਿਹਾ ਜਾਂਦਾ ਹੈ। ਧੀਰਸ ਤਤ੍ਰ ਨ ਮੁਹਯਤਿ। ਇਹ ਭਗਵਦ-ਗੀਤਾ ਦਾ ਕਥਨ ਹੈ। ਸਾਨੂੰ ਅਧੀਰ ਤੋਂ ਧੀਰ ਬਣਨਾ ਪਵੇਗਾ। ਪਰ ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਇੰਨੀ ਵਧੀਆ ਹੈ ਕਿ ਅਧੀਰ ਧੀਰ ਹੋ ਸਕਦਾ ਹੈ। ਇਹ ਇਸ ਲਹਿਰ ਦਾ ਲਾਭ ਹੈ।"
760915 - ਪ੍ਰਵਚਨ SB 01.07.18 - ਵ੍ਰਂਦਾਵਨ