PA/760914 - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਗੋਪੀਆਂ ਅਤੇ ਕ੍ਰਿਸ਼ਨ ਦਾ ਵਿਹਾਰ ਮੁਕਤ ਵਿਅਕਤੀ ਲਈ ਹੈ। ਉਹ ਸੁਣ ਸਕਦੇ ਹਨ, ਆਮ ਵਿਅਕਤੀ ਨਹੀਂ। ਇਸ ਲਈ ਇਹ ਕ੍ਰਿਸ਼ਨ-ਲੀਲਾ ਸ਼੍ਰੀਮਦ-ਭਾਗਵਤਮ ਦੇ ਦਸਵੇਂ ਅਧਿਆਇ ਵਿੱਚ ਦਿੱਤੀ ਗਈ ਹੈ। ਇਸ ਲਈ ਛਾਲ ਨਾ ਮਾਰੋ। ਸਭ ਤੋਂ ਪਹਿਲਾਂ ਤੁਸੀਂ ਕ੍ਰਿਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਅਚਿਊਤ। ਜਨਮਾਦਿ ਅਸਯ ਯਤ: ਅਨਵਯਾਦ ਇਤਰਤਸ਼ ਚਾਰਥੇਸ਼ਵ ਅਭਿਜਨਾ: ਸਵਰਾਟ (SB 1.1.1)। ਕ੍ਰਿਸ਼ਨ ਨੂੰ ਸਮਝਣ ਲਈ, ਨਾ ਸਿਰਫ਼... ਭਗਵਦ-ਗੀਤਾ ਏ-ਬੀ-ਸੀ-ਡੀ ਹੈ, ਅਤੇ ਸ਼੍ਰੀਮਦ-ਭਾਗਵਤਮ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕੋਈ ਅਸਲ ਵਿੱਚ ਕ੍ਰਿਸ਼ਨ ਭਾਵਨਾ ਅੰਮ੍ਰਿਤ ਹੁੰਦਾ ਹੈ। ਸਰਵ-ਧਰਮ ਪਰਿਤਿਆਜਯ ਮਾਮ ਏਕਮ (ਭ.ਗ੍ਰੰ. 18.66)। ਫਿਰ ਸ਼੍ਰੀਮਦ-ਭਾਗਵਤਮ ਸ਼ੁਰੂ ਹੁੰਦੀ ਹੈ। ਇਸ ਲਈ ਕ੍ਰਿਸ਼ਨ-ਲੀਲਾ ਜਾਂ ਰਾਧਾ-ਕੁੰਡ ਉੱਤੇ ਛਾਲ ਨਾ ਮਾਰੋ ਜਦੋਂ ਤੱਕ ਤੁਸੀਂ ਇੱਕ ਮੁਕਤ ਵਿਅਕਤੀ ਨਹੀਂ ਹੋ। ਇਹ ਹਦਾਇਤ ਹੈ। ਅਚਿਊਤ। ਤੁਹਾਨੂੰ ਅਚਿਊਤ ਵੀ ਹੋਣਾ ਚਾਹੀਦਾ ਹੈ - ਸ਼ੁੱਧ ਭਗਤੀ ਸੇਵਾ ਦੇ ਮਿਆਰ ਤੋਂ ਹੇਠਾਂ ਨਹੀਂ ਡਿੱਗਣਾ। ਅਚਿਊਤ-ਗੋਤਰ। ਇੱਕ ਵੈਸ਼ਣਵ, ਜਦੋਂ ਉਸਨੂੰ ਉਸਦੀ ਪਛਾਣ ਬਾਰੇ ਪੁੱਛਿਆ ਜਾਂਦਾ ਹੈ, ਤਾਂ ਉਹ ਅਚਿਊਤ-ਗੋਤਰ ਦੱਸਦਾ ਹੈ: "ਹੁਣ ਮੈਂ ਅਚਿਊਤ ਨਾਲ ਸਬੰਧਤ ਹਾਂ, ਆਪਣੇ ਮੂਲ ਪਰਿਵਾਰ ਨਾਲ ਨਹੀਂ।""
760914 - ਪ੍ਰਵਚਨ SB 01.07.16 - ਵ੍ਰਂਦਾਵਨ