PA/760909 - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸਾਨੂੰ ਕ੍ਰਿਸ਼ਨ ਦੇ ਅਲੌਕਿਕ ਗੁਣਾਂ ਨੂੰ ਫੈਲਾਉਣਾ ਹੈ। ਕ੍ਰਿਸ਼ਨੇ ਪਰਮ-ਪੁਰੁਸ਼ੇ। ਯਸਿਆੰ ਵੈ ਸ਼੍ਰੂਯਮਣਯੰ ਕ੍ਰਿਸ਼ਨ ਪਰਮ-ਪੁਰੁਸਤੇ, ਭਕਤਿਰਪਾਸਤੇ।(SB 1.7.7) ਇਹੀ ਜ਼ਿੰਦਗੀ ਦਾ ਉਦੇਸ਼ ਹੈ। ਇਸ ਲਈ ਜਿੱਥੋਂ ਤੱਕ ਹੋ ਸਕੇ, ਸਮਝਣ ਦੀ ਕੋਸ਼ਿਸ਼ ਕਰੋ। ਜਿਵੇਂ ਕ੍ਰਿਸ਼ਨਦਾਸ ਕਵਿਰਾਜਾ ਗੋਸਵਾਮੀ ਦੁਆਰਾ ਸਲਾਹ ਦਿੱਤੀ ਗਈ ਹੈ, ਸਿਧਾਂਤ ਬਲੀਆ ਸਿਤੇ ਨਾ ਕਰ ਅਲਸਾ, ਆਲਸੀ ਨਾ ਬਣੋ। ਹਮੇਸ਼ਾ ਕ੍ਰਿਸ਼ਨ ਨੂੰ, ਸਿੱਧਾਂਤ, ਸਿੱਧਾਂਤ ਦੁਆਰਾ, ਵੈਦਿਕ ਸਿੱਟੇ ਦੁਆਰਾ ਸਮਝਣ ਦੀ ਕੋਸ਼ਿਸ਼ ਕਰੋ, ਵਿਚਾਰਾਂ ਨੂੰ ਬਣਾਉਣ ਦੁਆਰਾ ਨਹੀਂ। ਸਿੱਧਾਂਤ। ਆਲਸੀ ਨਾ ਬਣੋ। ਇਹ ਕਵਿਰਾਜ ਗੋਸਵਾਮੀ ਦਾ ਨਿਰਦੇਸ਼ ਹੈ। ਸਿੱਧਾਂਤ ਬਲੀਆ ਚਿਤੇ ਨਾ ਕਰ ਅਲਸਾ, ਇਹਾ ਹੈਤੇ ਕ੍ਰਿਸ਼ਨੇ ਲਗੇ ਸੁਦ੍ਰਢ ਮਾਨਸ (CC ਆਦਿ 2.117)। ਜੇਕਰ ਤੁਸੀਂ ਵੈਦਿਕ ਸਿੱਟੇ ਅਨੁਸਾਰ ਅਧਿਐਨ ਕਰਦੇ ਹੋ, ਤਾਂ ਵਿਚਾਰਾਂ, ਇੱਛਾਵਾਂ ਅਤੇ ਭਾਵਨਾਵਾਂ ਦਾ ਨਿਰਮਾਣ ਨਾ ਕਰੋ... ਜੇਕਰ ਤੁਸੀਂ ਸਿੱਧਾਂਤ ਵਿੱਚੋਂ ਲੰਘਦੇ ਹੋ, ਤਾਂ ਤੁਸੀਂ ਹੋਰ ਵੀ ਮਜ਼ਬੂਤੀ ਨਾਲ ਸਥਿਰ ਹੋਵੋਗੇ। ਇਹਾ ਹੈਤੇ ਕ੍ਰਿਸ਼ਨੇ ਲਗੇ ਸੁਦ੍ਰਢ ਮਾਨਸ। ਫਿਰ ਤੁਹਾਡਾ ਜੀਵਨ ਸਫਲ ਹੈ।"
760909 - ਪ੍ਰਵਚਨ SB 01.07.10 - ਵ੍ਰਂਦਾਵਨ