PA/760824 - ਸ਼੍ਰੀਲ ਪ੍ਰਭੁਪਾਦ ਵੱਲੋਂ ਹੈਦਰਾਬਾਦ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਤਾਂ ਇਹ ਮੇਰੀ ਬੇਨਤੀ ਹੈ, ਕਿ ਸਾਡਾ ਪੈਸਾ... ਕੁਝ ਵੀ "ਸਾਡਾ ਪੈਸਾ" ਨਹੀਂ ਹੈ, ਸਭ ਕੁਝ ਕ੍ਰਿਸ਼ਨ ਦਾ ਹੈ। ਪਰ ਅਸੀਂ ਸੋਚ ਰਹੇ ਹਾਂ, ਕਿਉਂਕਿ ਅਸੀਂ ਅਸੁਰ ਹਾਂ। ਇਸ ਲਈ ਅਸੁਰ ਇਸ ਤਰ੍ਹਾਂ ਸੋਚਦੇ ਹਨ। ਬਿਲਕੁਲ ਕੰਸ ਵਾਂਗ, ਹਿਰਣਯਕਸ਼ਿਪੂ: "ਹਾ!" ਰਾਵਣ: "ਹਾ! ਰਾਮ ਕੀ ਹੈ?" ਇਹ ਅਸੁਰ ਹੈ। ਉਹ ਇਸ ਤਰ੍ਹਾਂ ਸੋਚਦੇ ਹਨ, ਅਤੇ ਇਹ ਅਸੁਰ ਹੈ। ਪਰ ਨਹੀਂ ਤਾਂ, ਈਸ਼ਾਵਾਸਯਮ ਇਦਂ ਸਰਵਮ (ISO 1)। ਸਭ ਕੁਝ ਕ੍ਰਿਸ਼ਨ ਦਾ ਹੈ। ਇਸ ਲਈ ਯੱਗ ਦੀ ਸਲਾਹ ਦਿੱਤੀ ਜਾਂਦੀ ਹੈ। ਜਿੰਨੀ ਜਲਦੀ ਤੁਸੀਂ ਕ੍ਰਿਸ਼ਨ ਦੀ ਜਾਇਦਾਦ ਕ੍ਰਿਸ਼ਨ ਨੂੰ ਸੌਂਪ ਦਿਓਗੇ, ਇਹ ਤੁਹਾਡੇ ਲਈ ਚੰਗਾ ਹੈ।" |
760824 - ਗੱਲ ਬਾਤ A - ਹੈਦਰਾਬਾਦ |