PA/760814 - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਹ ਇੱਕੋ ਇੱਕ ਕੰਮ ਹੈ, ਕ੍ਰਿਸ਼ਨ ਭਾਵਨਾ ਅੰਮ੍ਰਿਤ ਹੋਣਾ ਅਤੇ ਇਸ ਦੁਬਾਰਾ ਮਿਲਣ ਵਾਲੇ ਸਰੀਰ ਦੀ ਪਰੇਸ਼ਾਨੀ ਤੋਂ ਬਚਣਾ, ਤਥਾ ਦੇਹਾਂਤਰ-ਪ੍ਰਾਪਤਿ: (ਭ.ਗ੍ਰ. 2.13)। ਦੇਹਾਂਤਰ-ਪ੍ਰਾਪਤਿ: ਹੈ। ਜੇਕਰ ਤੁਸੀਂ ਦੇਹਾਂਤਰ-ਪ੍ਰਾਪਤਿ: ਨੂੰ ਰੋਕਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕ੍ਰਿਸ਼ਨ ਭਾਵਨਾ ਅੰਮ੍ਰਿਤ ਹੋਣਾ ਪਵੇਗਾ। ਹੋਰ ਕੋਈ ਤਰੀਕਾ ਨਹੀਂ ਹੈ। ਪਰ ਜੇਕਰ ਤੁਸੀਂ ਸੋਚਦੇ ਹੋ ਕਿ ਮਾਂ ਦੇ ਗਰਭ ਵਿੱਚ ਪ੍ਰਵੇਸ਼ ਕਰਨਾ ਅਤੇ ਇੱਕ ਸਰੀਰ ਨੂੰ ਸਵੀਕਾਰ ਕਰਨਾ, ਅਤੇ ਦੁਬਾਰਾ ਬਾਹਰ ਆਉਣਾ ਅਤੇ ਦੁਬਾਰਾ ਕੰਮ ਕਰਨਾ, ਅਤੇ ਦੁਬਾਰਾ ਮਰਨਾ ਅਤੇ ਦੁਬਾਰਾ ਪ੍ਰਵੇਸ਼ ਕਰਨਾ ਬਹੁਤ ਖੁਸ਼ੀ ਦੀ ਗੱਲ ਹੈ, ਤਾਂ ਭੂਤਵਾ ਭੂਤਵਾ ਪ੍ਰਲਿਯਤੇ (ਭ.ਗ੍ਰ. 8.19)... ਜੇਕਰ ਤੁਸੀਂ ਇਹ ਕੰਮ ਚਾਹੁੰਦੇ ਹੋ, ਤਾਂ ਇਹ ਤੁਹਾਡੀ ਪਸੰਦ ਹੈ। ਤੁਸੀਂ ਇਹ ਕਰ ਸਕਦੇ ਹੋ। ਪਰ ਜੇਕਰ ਤੁਸੀਂ ਇਸਨੂੰ ਰੋਕਣਾ ਚਾਹੁੰਦੇ ਹੋ, ਤਾਂ ਇਹ ਇੱਕੋ ਇੱਕ ਤਰੀਕਾ ਹੈ। ਇਸ ਲਈ ਸ਼ਾਸਤਰ ਕਹਿੰਦਾ ਹੈ ਕਿ ਨਾ ਸਾਧੁ ਮਨਯੇ। ਇਹ ਚੰਗਾ ਨਹੀਂ ਹੈ।"
760814 - ਗੱਲ ਬਾਤ A - ਮੁੰਬਈ