PA/760717 - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਅਸਲ ਵਿੱਚ ਇਹ ਵਰਣਆਸ਼ਰਮ ਪ੍ਰਣਾਲੀ ਜੀਵਨ ਦੇ ਹੇਠਲੇ ਦਰਜੇ ਵਾਲੇ ਮਨੁੱਖ ਨੂੰ ਜੀਵਨ ਦੇ ਉੱਚ ਦਰਜੇ 'ਤੇ ਲਿਆਉਣ ਲਈ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਨੀਵੇਂ ਦਰਜੇ ਦੇ ਪਰਿਵਾਰ ਵਿੱਚ ਪੈਦਾ ਹੋਇਆ ਹੈ। ਇਹ ਕ੍ਰਿਸ਼ਨ ਦੁਆਰਾ ਵੀ ਕਿਹਾ ਗਿਆ ਹੈ: ਮਾਂ ਹੀ ਪਾਰਥ ਵਿਆਸ਼੍ਰਿਤਿਆ ਯੇ ਅਪਿ ਸਿਊ: ਪਾਪ-ਯੋਨਯ: (ਭ.ਗੀ. 9.32)। ਪਾਪ-ਯੋਨੀ, ਨੀਵਾਂ ਦਰਜਾ। ਸਟ੍ਰਿਓ ਵੈਸ਼ਿਆਸ ਤਥਾ ਸ਼ੂਦ੍ਰਾ: (ਭ.ਗੀ. 9.32)। ਮਨੁੱਖੀ ਸਮਾਜ ਵਿੱਚ, ਔਰਤ, ਵੈਸ਼ ਅਤੇ ਸ਼ੂਦਰ, ਉਹਨਾਂ ਨੂੰ ਨੀਵੇਂ ਦਰਜੇ ਵਿੱਚ ਮੰਨਿਆ ਜਾਂਦਾ ਹੈ, ਬਹੁਤ ਬੁੱਧੀਮਾਨ ਨਹੀਂ। ਤੇ ਅਪਿ ਯਾਨ੍ਤਿ ਪਰਾਂ ਗਤੀਮ। ਉਹ ਵੀ ਬਣ ਸਕਦੇ ਹਨ। ਇਸ ਲਈ ਪੱਛਮੀ ਦੇਸ਼ਾਂ ਵਿੱਚ, ਵੈਦਿਕ ਗਣਨਾ ਦੇ ਅਨੁਸਾਰ, ਉਹ ਮਲੇਛ, ਯਵਨ, ਨੀਵੇਂ ਦਰਜੇ ਦੇ ਹਨ। ਪਰ ਕ੍ਰਿਸ਼ਨ ਕਹਿੰਦੇ ਹਨ, ਯੇ ਅਪਿ ਸਯੁ: ਪਾਪ-ਯੋਨਯ: "ਉਸਨੂੰ ਉੱਚਾ ਵੀ ਕੀਤਾ ਜਾ ਸਕਦਾ ਹੈ, ਉਸ ਹੱਦ ਤੱਕ ਜਿੰਨਾ ਕਿ ਉਹ ਘਰ ਵਾਪਸ, ਭਗਵਾਨ ਧਾਮ ਵਾਪਸ ਜਾ ਸਕਦਾ ਹੈ।" ਇਸ ਲਈ ਇਹ ਲਹਿਰ ਸਿੱਧੇ ਤੌਰ 'ਤੇ ਕ੍ਰਿਸ਼ਨ ਦੀ ਸੇਵਾ ਦਾ ਮੌਕਾ ਦੇ ਰਹੀ ਹੈ ਤਾਂ ਜੋ ਉਹ ਤੁਰੰਤ ਜੀਵਨ ਦੇ ਸਭ ਤੋਂ ਉੱਚੇ ਦਰਜੇ, ਵੈਸ਼ਣਵ, ਦੇ ਅਹੁਦੇ ਲਈ ਪ੍ਰਮਾਣਿਤ ਬਣ ਸਕਣ, ਤਾਂ ਜੋ ਉਹ ਘਰ ਵਾਪਸ, ਭਗਵਾਨ ਧਾਮ ਵਾਪਸ ਜਾ ਸਕੇ।"
760717 - Interview - ਨਿਉ ਯਾੱਰਕ