PA/760715 - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜੇ ਅਸੀਂ ਚੈਤੰਨਯ ਮਹਾਪ੍ਰਭੂ ਦੇ ਇਸ ਉਪਦੇਸ਼ ਨੂੰ ਸਵੀਕਾਰ ਕਰਦੇ ਹਾਂ, ਤਾਂ ਅਸੀਂ ਇਸ ਭੌਤਿਕ ਹੋਂਦ ਦੇ ਕੈਦਖਾਨੇ ਤੋਂ ਤੁਰੰਤ ਮੁਕਤ ਹੋ ਸਕਦੇ ਹਾਂ, ਜੀਵੇਰ ਸਵਰੂਪ ਹਯਾ ਨਿਤਯ ਕ੍ਰਿਸ਼ਨੇਰ ਦਾਸ (CC Madhya 20.108)। ਇਸ ਲਈ ਇੰਨੇ ਸਾਰੇ ਪ੍ਰਬੰਧ ਹਨ। ਸਾਡੇ ਇੱਥੇ ਕ੍ਰਿਸ਼ਨ ਭਗਵਾਨ ਹਨ, ਅਤੇ ਸਾਡੇ ਵਿੱਚੋਂ ਹਰ ਕੋਈ, ਸੇਵਕ ਵਜੋਂ ਰੁੱਝਿਆ ਹੋਇਆ ਹੈ। ਸ਼੍ਰੀ-ਵਿਗ੍ਰਹਾਰਾਧਨ-ਨਿਤਯ-ਨਾਨਾ-ਸ਼੍ਰੀਙਗਰ-ਤਨ-ਮੰਦਿਰ-ਮਾਰ ਜਨਾਦੌ। ਕੋਈ ਮੰਦਰ ਦੀ ਸਫਾਈ ਵਿੱਚ ਰੁੱਝਿਆ ਹੋਇਆ ਹੈ। ਅਸੀਂ ਸਾਰੇ ਸੇਵਕ ਹਾਂ। ਕੋਈ ਭਗਵਾਨ ਨੂੰ ਸਜਾਉਣ ਵਿੱਚ ਰੁੱਝਿਆ ਹੋਇਆ ਹੈ। ਕੋਈ ਭਗਵਾਨ ਲਈ ਵਧੀਆ ਭੋਜਨ ਤਿਆਰ ਕਰਨ ਵਿੱਚ ਰੁੱਝਿਆ ਹੋਇਆ ਹੈ। ਕੋਈ ਫੁੱਲਾਂ ਦੇ ਹਾਰ ਬਣਾ ਰਿਹਾ ਹੈ। ਕੋਈ ਲੋਕਾਂ ਨੂੰ ਕ੍ਰਿਸ਼ਨ ਦੀ ਮਹਿਮਾ ਸਮਝਣ ਲਈ ਸਾਹਿਤ ਵੰਡਣ ਜਾ ਰਿਹਾ ਹੈ। ਇਸ ਤਰ੍ਹਾਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਦਾ ਅਰਥ ਹੈ ਕਿ ਹਰ ਕੋਈ ਕ੍ਰਿਸ਼ਨ ਦਾ ਸੇਵਕ ਬਣਨ ਲਈ 100 ਪ੍ਰਤੀਸ਼ਤ ਰੁੱਝਿਆ ਹੋਇਆ ਹੈ। ਇਸ ਲਈ ਜੋ ਲੋਕ ਇਮਾਨਦਾਰੀ ਨਾਲ ਪ੍ਰਭੂ ਦੀ ਸੇਵਾ ਵਿੱਚ ਲੱਗੇ ਹੋਏ ਹਨ, ਉਹ ਸਾਰੇ ਮੁਕਤ ਹਨ। ਉਹ ਸਾਰੇ ਮੁਕਤ ਹਨ।"
760715 - ਪ੍ਰਵਚਨ CC Madhya 20.108-109 - ਨਿਉ ਯਾੱਰਕ