PA/760714b - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜਦੋਂ ਤੱਕ ਤੁਸੀਂ ਅਧਿਆਤਮਿਕ ਤੌਰ 'ਤੇ ਅਨੁਭਵ ਨਹੀਂ ਕਰਦੇ, ਤੁਸੀਂ ਨਹੀਂ ਜਾਣਦੇ ਕਿ ਅੰਤਮ ਟੀਚਾ ਕੀ ਹੈ। ਅੰਤਮ ਟੀਚਾ ਇਹ ਹੈ ਕਿ ਅਸੀਂ ਪਰਮਾਤਮਾ ਦਾ ਹਿੱਸਾ ਹਾਂ। ਕਿਸੇ ਨਾ ਕਿਸੇ ਤਰ੍ਹਾਂ ਅਸੀਂ ਇਸ ਭੌਤਿਕ ਵਾਤਾਵਰਣ ਦੇ ਸੰਪਰਕ ਵਿੱਚ ਹਾਂ। ਇਸ ਲਈ ਸਾਡਾ ਅੰਤਮ ਉਦੇਸ਼ ਘਰ, ਭਗਵਾਨ ਧਾਮ ਵਿੱਚ ਵਾਪਸ ਜਾਣਾ ਹੈ। ਜਦੋਂ ਤੱਕ ਅਸੀਂ ਇਹ ਨਹੀਂ ਜਾਣਦੇ ਅਤੇ ਅਸੀਂ ਅਭਿਆਸ ਨਹੀਂ ਕਰਦੇ ਕਿ ਕਿਵੇਂ ਦੁਬਾਰਾ ਭਗਵਾਨ ਧਾਮ ਵਿੱਚ ਵਾਪਸ ਜਾਣਾ ਹੈ, ਤਦ ਤੱਕ ਸਾਨੂੰ ਇਸ ਭੌਤਿਕ ਸੰਸਾਰ ਦੇ ਅੰਦਰ ਰਹਿਣਾ ਪਵੇਗਾ, ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਸੰਚਾਰ ਕਰਨਾ ਪਵੇਗਾ। ਇਸ ਲਈ ਮਨੁੱਖੀ ਬੁੱਧੀ ਅਧਿਆਤਮਿਕ ਪਛਾਣ ਅਤੇ ਜੀਵਨ ਦੇ ਟੀਚੇ ਨੂੰ ਸਮਝਣ ਅਤੇ ਉਸ ਅਨੁਸਾਰ ਕੰਮ ਕਰਨ ਲਈ ਹੈ। ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਹੈ। ਇਹ ਲੋਕਾਂ ਨੂੰ ਘੋਰ ਅਗਿਆਨਤਾ ਤੋਂ ਅਧਿਆਤਮਿਕ ਸਮਝ ਦੇ ਸਰਵਉੱਚ ਗਿਆਨ ਤੱਕ ਪ੍ਰਕਾਸ਼ਮਾਨ ਕਰਨ ਲਈ ਇੱਕ ਵਿਦਿਅਕ ਲਹਿਰ ਹੈ।"
760714 - Interview B - ਨਿਉ ਯਾੱਰਕ