PA/760707b - ਸ਼੍ਰੀਲ ਪ੍ਰਭੂਪੱਦ ਬਾਲਟੀਮੋਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਅਸੀਂ ਸੁਤੰਤਰ ਨਹੀਂ ਹਾਂ। ਜਿਵੇਂ ਕਿ ਰਾਜ ਵਿੱਚ, ਤੁਹਾਡੇ ਦੇਸ਼ ਵਿੱਚ, ਭਾਵੇਂ ਤੁਸੀਂ ਆਜ਼ਾਦੀ ਸਮਾਰੋਹ ਦੇਖਿਆ ਹੈ, ਪਰ ਤੁਸੀਂ ਸੁਤੰਤਰ ਨਹੀਂ ਹੋ। ਜੇ ਤੁਸੀਂ ਕਿਤੇ ਜਾਂਦੇ ਹੋ "ਸੱਜੇ ਪਾਸੇ ਰਹੋ," ਤਾਂ ਜੇਕਰ ਤੁਸੀਂ ਖੱਬੇ ਪਾਸੇ ਜਾਓਗੇ, ਤੁਹਾਡੀ ਆਜ਼ਾਦੀ ਤੁਰੰਤ ਖਤਮ ਹੋ ਜਾਵੇਗੀ। ਤੁਹਾਨੂੰ ਸਜ਼ਾ ਦਿੱਤੀ ਜਾਵੇਗੀ। ਇਸ ਲਈ ਇਹ ਅਖੌਤੀ ਆਜ਼ਾਦੀ ਸ਼ਰਤਬੱਧ ਹੈ। ਇਹ ਸੰਪੂਰਨ ਆਜ਼ਾਦੀ ਨਹੀਂ ਹੈ। ਜੇਕਰ ਤੁਸੀਂ ਸੰਪੂਰਨ ਆਜ਼ਾਦੀ ਚਾਹੁੰਦੇ ਹੋ ਤਾਂ ਤੁਹਾਨੂੰ ਘਰ ਵਾਪਸ, ਭਗਵਾਨ ਧਾਮ ਵਾਪਸ ਜਾਣਾ ਪਵੇਗਾ। ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਹੈ। ਅਸੀਂ ਆਜ਼ਾਦੀ ਲਈ ਤਰਸ ਰਹੇ ਹਾਂ, ਪਰ ਜਿੰਨਾ ਚਿਰ ਅਸੀਂ ਇਸ ਭੌਤਿਕ ਸੰਸਾਰ ਵਿੱਚ ਰਹਿੰਦੇ ਹਾਂ, ਆਜ਼ਾਦੀ ਦਾ ਕੋਈ ਸਵਾਲ ਹੀ ਨਹੀਂ ਉੱਠਦਾ।"
760707 - ਪ੍ਰਵਚਨ CC Madhya 20.102 - ਬਾਲਟੀਮੋਰ