PA/760618b - ਸ਼੍ਰੀਲ ਪ੍ਰਭੁਪਾਦ ਵੱਲੋਂ ਟੋਰਂਟੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜੇਕਰ ਤੁਸੀਂ ਸ਼ਾਂਤੀ ਅਤੇ ਖੁਸ਼ੀ ਚਾਹੁੰਦੇ ਹੋ, ਤਾਂ ਤੁਹਾਨੂੰ ਰਜਸ-ਤਮ: ਦੇ ਮੰਚ ਨੂੰ ਪਾਰ ਕਰਨਾ ਪਵੇਗਾ ਅਤੇ ਚੰਗਿਆਈ ਦੇ ਮੰਚ 'ਤੇ ਆਉਣਾ ਪਵੇਗਾ। ਫਿਰ ਤੁਹਾਨੂੰ ਚੰਗਿਆਈ ਦੇ ਮੰਚ ਨੂੰ ਪਾਰ ਕਰਨਾ ਪਵੇਗਾ ਅਤੇ ਵਾਸੁਦੇਵ ਮੰਚ , ਕ੍ਰਿਸ਼ਨ ਭਾਵਨਾ ਅੰਮ੍ਰਿਤ ਮੰਚ 'ਤੇ ਆਉਣਾ ਪਵੇਗਾ। ਇਹ ਤਰੱਕੀ ਹੈ। ਤਦਾ ਰਜਸ-ਤਮੋ-ਭਾਵਾ: ਕਾਮ-ਲੋਭ। ਰਜਸ ਤਮ ਦਾ ਅਰਥ ਹੈ ਕਾਮ ਅਤੇ ਲੋਭ, ਬੇਅੰਤ ਲੋਭ ਅਤੇ ਬੇਅੰਤ ਕਾਮ ਇੱਛਾਵਾਂ। ਇਹ ਸਾਨੂੰ ਭੌਤਿਕ ਹੋਂਦ ਦੀ ਸ਼੍ਰੇਣੀ ਵਿੱਚ ਰੱਖੇਗਾ। ਮੂਢਾ ਜਨਮਨੀ ਜਨਮਨੀ ਅਪਰਾਪਿਆ ਮਾਮ (ਭ.ਗੀ. 16.20)। ਫਿਰ ਅਸੀਂ ਜੀਵਨ ਦਰ ਜੀਵਨ ਮੂਢਾ ਬਣੇ ਰਹਿੰਦੇ ਹਾਂ। ਇਹ ਮਨੁੱਖੀ ਜੀਵਨ ਦਾ ਉਦੇਸ਼ ਨਹੀਂ ਹੈ।"
760618 - Interview B - ਟੋਰਂਟੋ