PA/760609c - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤਾਂ ਸਾਡਾ ਧਰਮ ਕੀ ਹੈ? ਜੀਵਤ ਹਸਤੀਆਂ, ਅਸੀਂ ਪਰਮਾਤਮਾ ਦੇ ਅੰਸ਼ ਹਾਂ; ਅਸੀਂ ਪਰਮਾਤਮਾ ਤੋਂ ਵੱਖ ਨਹੀਂ ਹਾਂ। ਜਿਵੇਂ ਇਹ ਉਂਗਲੀ ਪੂਰੇ ਸਰੀਰ ਤੋਂ ਵੱਖ ਨਹੀਂ ਹੈ; ਸਰੀਰ ਦਾ ਇੱਕ ਹਿੱਸਾ ਹੈ। ਇਸ ਲਈ ਜਦੋਂ ਕ੍ਰਿਸ਼ਨ ਕਹਿੰਦੇ ਹਨ ਕਿ "ਇਹ ਸਾਰੇ ਜੀਵਤ ਹਸਤੀਆਂ, ਉਹ ਮੇਰੇ ਅੰਸ਼ ਹਨ।" ਮਮਈਵਾਂਸ਼ੋ ਜੀਵ-ਭੂਤ: ਜੀਵ-ਲੋਕ ਸਨਾਤਨਾ: (ਭ.ਗ੍ਰੰ. 15.7)। ਇਹ ਨਹੀਂ ਕਿ ਅੰਸ਼ ਵੱਖਰੇ ਢੰਗ ਨਾਲ ਬਣਾਏ ਗਏ ਹਨ। ਜਿਵੇਂ ਹੀ ਸਰੀਰ ਉੱਥੇ ਹੁੰਦਾ ਹੈ, ਅੰਸ਼ ਵੀ ਉੱਥੇ ਹੁੰਦੇ ਹਨ। ਤਾਂ ਅੰਸ਼ ਦਾ ਫਰਜ਼ ਕੀ ਹੈ? ਬਿਲਕੁਲ ਇਸ ਉਂਗਲੀ ਵਾਂਗ। ਮੈਨੂੰ ਕੁਝ ਖੁਜਲੀ ਦੀ ਭਾਵਨਾ ਮਹਿਸੂਸ ਹੋ ਰਹੀ ਹੈ; ਤੁਰੰਤ, ਕੁਦਰਤੀ ਤੌਰ 'ਤੇ, ਬਿਨਾਂ ਪੁੱਛੇ ਆਉਂਦੀ ਹੈ। ਇਹ ਹਮੇਸ਼ਾ ਸੇਵਾ ਕਰਨ ਲਈ ਤਿਆਰ ਹੈ। ਇਹ ਅੰਸ਼ ਦਾ ਫਰਜ਼ ਹੈ। ਇਸ ਲਈ ਜੇਕਰ ਅਸੀਂ ਪਰਮਾਤਮਾ ਦੇ ਅੰਸ਼ ਹਾਂ, ਤਾਂ ਸਾਡਾ ਫਰਜ਼ ਕੀ ਹੈ? ਪਰਮਾਤਮਾ ਦੀ ਸੇਵਾ ਕਰਨਾ, ਬੱਸ ਇੰਨਾ ਹੀ। ਇਹ ਸਾਡਾ ਫਰਜ਼ ਹੈ। ਇਸ ਲਈ ਜੋ ਕੋਈ ਵੀ ਹਮੇਸ਼ਾ ਕ੍ਰਿਸ਼ਨ, ਜਾਂ ਪਰਮਾਤਮਾ ਦੀ ਸੇਵਾ ਕਰ ਰਿਹਾ ਹੈ, ਉਹ ਧਰਮੀ ਹੈ; ਉਹ ਧਰਮ ਵਿੱਚ ਹੈ। ਅਤੇ ਜੋ ਸੇਵਾ ਨਹੀਂ ਕਰ ਰਿਹਾ ਹੈ ਉਹ ਅਧਰਮ ਹੈ।"
760609 - ਪ੍ਰਵਚਨ SB 06.01.43 - ਲਾੱਸ ਐਂਜ਼ਲਿਸ