PA/760517 - ਸ਼੍ਰੀਲ ਪ੍ਰਭੁਪਾਦ ਵੱਲੋਂ ਹੋਨੋਲੂਲੂ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਦੋ ਤਰ੍ਹਾਂ ਦੇ ਸਰੀਰ ਹਨ: ਸੂਖਮ ਸਰੀਰ ਅਤੇ ਠੋਸ ਸਰੀਰ। ਠੋਸ ਸਰੀਰ ਇਸ ਮਿੱਟੀ, ਪਾਣੀ, ਅੱਗ, ਹਵਾ, ਅਸਮਾਨ ਤੋਂ ਬਣਿਆ ਹੈ; ਅਤੇ ਸੂਖਮ ਸਰੀਰ ਮਨ, ਬੁੱਧੀ ਅਤੇ ਅਹੰਕਾਰ ਤੋਂ ਬਣਿਆ ਹੈ। ਇਸ ਲਈ ਜੋ ਇਸ ਭੌਤਿਕ ਸੰਸਾਰ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ ਹੈ ਜਾਂ ਬਹੁਤ ਜ਼ਿਆਦਾ ਪਾਪੀ ਹੈ, ਕਈ ਵਾਰ ਉਹਨਾਂ ਨੂੰ ਇਸ ਠੋਸ ਸਰੀਰ ਨੂੰ ਨਾ ਪ੍ਰਦਾਨ ਕਰਕੇ ਸਜ਼ਾ ਦਿੱਤੀ ਜਾਂਦੀ ਹੈ। ਉਹ ਸੂਖਮ ਸਰੀਰ ਵਿੱਚ ਰਹਿੰਦੇ ਹਨ, ਅਤੇ ਇਸਨੂੰ ਭੂਤ ਕਿਹਾ ਜਾਂਦਾ ਹੈ। ਭੂਤ ਤੁਹਾਡੇ ਸਾਹਮਣੇ ਮੌਜੂਦ ਹੋਣਗੇ, ਪਰ ਤੁਸੀਂ ਉਸਨੂੰ ਨਹੀਂ ਦੇਖ ਸਕਦੇ। ਆਮ ਤੌਰ 'ਤੇ ਇਹ ਭੂਤ ਸ਼ਰਾਰਤੀ ਹੁੰਦੇ ਹਨ, ਕਿਉਂਕਿ ਉਹਨਾਂ ਨੂੰ ਠੋਸ ਸਰੀਰ ਨਹੀਂ ਮਿਲਦਾ। ਉਹ ਜੀਵਨ ਦਾ ਆਨੰਦ ਮਾਣਨਾ ਚਾਹੁੰਦੇ ਹਨ, ਪਰ ਠੋਸ ਸਰੀਰ ਤੋਂ ਬਿਨਾਂ ਉਹ ਆਨੰਦ ਨਹੀਂ ਮਾਣ ਸਕਦੇ। ਇਸ ਲਈ ਕਈ ਵਾਰ ਇੱਕ ਭੂਤ ਕਿਸੇ ਹੋਰ ਠੋਸ ਸਰੀਰ ਦਾ ਆਸਰਾ ਲੈਂਦਾ ਹੈ, ਅਤੇ ਉਹ ਵਿਅਕਤੀ ਜਿਸਨੂੰ ਇਸ ਤਰੀਕੇ ਨਾਲ ਭੂਤ ਚਿੰਬੜਿਆ ਹੋਇਆ ਹੈ, ਭੂਤਾਂ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਭੂਤ ਵਾਂਗ ਬੋਲਦਾ ਹੈ।"
760517 - ਪ੍ਰਵਚਨ about Mayavada Philosophy - ਹੋਨੋਲੂਲੂ