PA/760409b - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ ਪੱਛਮੀ ਦੇਸ਼ਾਂ ਵਿੱਚ ਕ੍ਰਿਸ਼ਨ ਭਾਵਨਾ ਅੰਮ੍ਰਿਤ ਦਾ ਪ੍ਰਚਾਰ ਕਰਨਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਮੈਨੂੰ ਸਿਹਰਾ ਲੈਣ ਦਾ ਮੌਕਾ ਦਿੱਤਾ, ਬੱਸ ਇੰਨਾ ਹੀ। (ਹਾਸਾ) ਇਹ ਕ੍ਰਿਸ਼ਨ ਦਾ ਪ੍ਰਬੰਧ ਹੈ। ਪਰ ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਕੋਈ ਭਗਤ ਇਸਦਾ ਸਿਹਰਾ ਲੈ ਸਕੇ। ਬੱਸ ਇੰਨਾ ਹੀ। ਨਿਮਿੱਤ-ਮਾਤਰੰ ਭਵ ਸਵਯਾਸਾਚਿਨ (ਭ.ਗ੍ਰੰ. 11.33)। ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਕਿ "ਮੈਂ ਉਨ੍ਹਾਂ ਨੂੰ ਪਹਿਲਾਂ ਹੀ ਮਾਰ ਦਿੱਤਾ ਹੈ। ਉਹ ਵਾਪਸ ਨਹੀਂ ਆਉਣਗੇ, ਜਾਂ ਤਾਂ ਤੂੰ ਲੜੇਂ ਜਾਂ ਨਾ ਲੜੇਂ, ਪਰ ਤੂੰ ਸਿਹਰਾ ਲੈ ਸਕਦਾ ਹੈਂ।" ਇਸ ਲਈ ਇਹ ਕ੍ਰਿਸ਼ਨ ਦਾ ਪ੍ਰਬੰਧ ਸੀ ਕਿ ਪੱਛਮੀ ਦੇਸ਼ਾਂ ਵਿੱਚ ਹੁਣ ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਹੋਣੀ ਚਾਹੀਦੀ ਹੈ। ਅਤੇ ਉਹ ਆਪਣੇ ਗਰੀਬ ਸੇਵਕ ਨੂੰ ਸਿਹਰਾ ਦੇਣਾ ਚਾਹੁੰਦਾ ਸੀ। ਬੱਸ ਇੰਨਾ ਹੀ। ਕ੍ਰਿਸ਼ਨ ਨੂੰ ਇਹ ਪਸੰਦ ਹੈ। ਉਹ ਸਭ ਕੁਝ ਕਰਦਾ ਹੈ, ਪਰ ਉਹ ਆਪਣੇ (ਹੱਸਦੇ ਹੋਏ) ਗਰੀਬ ਸੇਵਕ ਨੂੰ ਸਿਹਰਾ ਦਿੰਦਾ ਹੈ।"
760409 - ਸਵੇਰ ਦੀ ਸੈਰ - ਵ੍ਰਂਦਾਵਨ