PA/760325c - ਸ਼੍ਰੀਲ ਪ੍ਰਭੁਪਾਦ ਵੱਲੋਂ ਦਿੱਲੀ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਜਿੰਨਾ ਜ਼ਿਆਦਾ ਅਸੀਂ ਭੌਤਿਕ ਚੀਜ਼ਾਂ ਹਾਸਲ ਕਰਦੇ ਹਾਂ, ਸਾਡਾ ਝੂਠਾ ਹੰਕਾਰ ਵਧਦਾ ਜਾਂਦਾ ਹੈ: "ਮੇਰੇ ਕੋਲ ਇਹ ਹੈ। ਮੇਰੇ ਕੋਲ ਇਹ ਹੈ। ਮੇਰੇ ਤੋਂ ਵੱਧ ਸ਼ਕਤੀਸ਼ਾਲੀ ਕੌਣ ਹੈ?" ਆਧਯੋ ਅਹਮ ਅਭਿਜਾਨ ਅਸਮਿ ਕੋ ਅਸਤਿ ਮਾਇਆ (ਭ.ਗ੍ਰੰ. 16.15)। ਇਹਨਾਂ ਦਾ ਵਰਣਨ ਸੋਲ੍ਹਵੇਂ ਅਧਿਆਇ ਵਿੱਚ ਕੀਤਾ ਗਿਆ ਹੈ। ਇਸ ਅਹੰਕਾਰ ਦਾ ਕੀ ਅਰਥ ਹੈ? ਕਿਉਂਕਿ ਵਿਮੂਢਾਤਮਾ, ਕਿ "ਮੇਰੇ ਕੋਲ ਇਹ ਮੋਟਰਕਾਰ ਹੈ। ਮੇਰੇ ਕੋਲ ਇਹ ਜਾਇਦਾਦ ਹੈ," ਪਰ ਇੱਕ ਸਕਿੰਟ ਦੇ ਅੰਦਰ ਇਹ ਖਤਮ ਹੋ ਸਕਦਾ ਹੈ। ਇੱਕ ਹੋਰ, ਉੱਤਮ ਕਾਨੂੰਨ ਹੈ। ਇਹ ਉਹ ਭੁੱਲ ਜਾਂਦਾ ਹੈ। ਉਹ ਅਸਲ ਵਿੱਚ ਵੇਖਦਾ ਹੈ, ਪਰ ਉਹ ਭੁੱਲ ਜਾਂਦਾ ਹੈ। ਇਸਨੂੰ ਵਿਮੂਢਾਤਮਾ ਕਿਹਾ ਜਾਂਦਾ ਹੈ।" |
760325 - ਸਵੇਰ ਦੀ ਸੈਰ - ਦਿੱਲੀ |