PA/760310b - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤੁਹਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਗ੍ਰਹਿਸਥ ਜਾਂ ਬ੍ਰਹਮਚਾਰੀ ਜਾਂ ਸੰਨਿਆਸੀ, ਕੋਈ ਵੀ ਉਨ੍ਹਾਂ ਦੇ ਸਾਰੇ ਨਿਯਮਾਂ ਅਤੇ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਨਹੀਂ ਕਰ ਸਕਦਾ। ਕਲਿਜੁਗ ਵਿੱਚ ਇਹ ਸੰਭਵ ਨਹੀਂ ਹੈ। ਇਸ ਲਈ ਜੇਕਰ ਮੈਨੂੰ ਤੁਹਾਡੇ ਵਿੱਚ ਸਿਰਫ਼ ਨੁਕਸ ਦਿੱਖਦਾ ਹੈ, ਅਤੇ ਜੇਕਰ ਤੁਸੀਂ ਮੇਰੇ ਵਿੱਚ ਨੁਕਸ ਦੇਖਦੇ ਹੋ, ਤਾਂ ਇਹ ਧੜੇਬੰਦੀ ਹੋਵੇਗੀ, ਅਤੇ ਸਾਡਾ ਅਸਲ ਕੰਮ ਠੱਪ ਹੋ ਜਾਵੇਗਾ। ਇਸ ਲਈ ਚੈਤੰਨਯ ਮਹਾਪ੍ਰਭੂ ਨੇ ਸਿਫ਼ਾਰਸ਼ ਕੀਤੀ ਹੈ ਕਿ ਹਰੀ-ਨਾਮ, ਹਰੇ ਕ੍ਰਿਸ਼ਨ ਮੰਤਰ ਦਾ ਜਾਪ, ਬਹੁਤ ਸਖ਼ਤੀ ਨਾਲ ਕੀਤਾ ਜਾਣਾ ਚਾਹੀਦਾ ਹੈ, ਜੋ ਕਿ ਸਾਰਿਆਂ ਲਈ ਆਮ ਹੈ: ਗ੍ਰਹਿਸਥ, ਵਾਨਪ੍ਰਸਥ ਜਾਂ ਸੰਨਿਆਸੀ। ਉਨ੍ਹਾਂ ਨੂੰ ਹਮੇਸ਼ਾ ਹਰੇ ਕ੍ਰਿਸ਼ਨ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ। ਫਿਰ ਸਭ ਕੁਝ ਠੀਕ ਹੋ ਜਾਵੇਗਾ। ਨਹੀਂ ਤਾਂ ਤਰੱਕੀ ਕਰਨਾ ਅਸੰਭਵ ਹੈ। ਅਸੀਂ ਸਿਰਫ਼ ਵੇਰਵਿਆਂ ਨਾਲ ਹੀ ਉਲਝ ਜਾਵਾਂਗੇ। ਇਸਨੂੰ ਨਿਯਮਗ੍ਰਹਿ ਕਿਹਾ ਜਾਂਦਾ ਹੈ।"
760310 - ਸਵੇਰ ਦੀ ਸੈਰ - ਮਾਇਆਪੁਰ