PA/760223 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਹ ਕ੍ਰਿਸ਼ਨ ਦੀ ਇੱਛਾ ਹੈ। ਉਹ ਚਾਰ ਸਿਧਾਂਤ ਦਿੰਦੇ ਹਨ, ਕਿ 'ਹਮੇਸ਼ਾ ਮੇਰੇ ਬਾਰੇ ਸੋਚੋ', ਮਨ-ਮਨਾ, 'ਅਤੇ ਮੇਰਾ ਭਗਤ ਬਣੋ', ਮਦ-ਭਕਤ, ਮਦ-ਯਾਜੀ, 'ਮੇਰੀ ਪੂਜਾ ਕਰੋ', ਅਤੇ ਮਦ-ਯਾਜੀ... ਮਨ-ਮਨਾ ਭਾਵ ਮਦ-ਭਕਤੋ ਮਦ-ਯਾਜੀ ਮਾਂ ਨਮਸਕੁਰੁ (ਭ.ਗ੍ਰੰ. 18.65): 'ਬੱਸ ਥੋੜ੍ਹਾ ਪ੍ਰਣਾਮ ਕਰੋ। ਇਹ ਚਾਰ ਸਿਧਾਂਤ ਤੁਹਾਨੂੰ ਭੌਤਿਕ ਹੋਂਦ ਦੇ ਇਸ ਬੰਧਨ ਤੋਂ ਮੁਕਤ ਕਰਾਉਣਗੇ' ਅਤੇ, ਮਾਮ ਏਵੈਸ਼ਿਆਸੀ ਅਸੰਸ਼ਯ, 'ਬਿਨਾਂ ਕਿਸੇ ਸ਼ੱਕ, ਤੁਸੀਂ ਮੇਰੇ ਕੋਲ ਵਾਪਸ ਆਓਗੇ'। ਬਹੁਤ ਸਰਲ ਗੱਲ ਹੈ। ਇਹ ਬਿਲਕੁਲ ਵੀ ਔਖਾ ਨਹੀਂ ਹੈ। ਇਹ ਬੱਚਾ, ਉਹ ਵੀ ਇਹ ਕਰ ਸਕਦਾ ਹੈ। ਬੁੱਢਾ ਆਦਮੀ ਇਹ ਕਰ ਸਕਦਾ ਹੈ। ਸਿੱਖਿਅਤ ਆਦਮੀ ਇਹ ਕਰ ਸਕਦਾ ਹੈ, ਬਿਨਾਂ ਕਿਸੇ ਗਿਆਨ ਦੇ। ਇੱਕ ਜਾਨਵਰ ਵੀ ਇਹ ਕਰ ਸਕਦਾ ਹੈ। ਬਹੁਤ ਸਰਲ ਹੈ। ਭਗਤੀ-ਯੋਗ ਬਹੁਤ ਸਰਲ ਹੈ।"
760223 - ਪ੍ਰਵਚਨ SB 07.09.16 - ਮਾਇਆਪੁਰ