PA/760123 - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਰਿਣ-ਕਰਤਾ ਪਿਤਾ ਸ਼ਤ੍ਰੁਰ ਮਾਤਾ ਸ਼ਤ੍ਰੁਰ ਧੀਚਾਰੀਨੀ, ਰੂਪਵਤੀ ਭਾਰਿਆ ਸ਼ਤ੍ਰੁ:। ਅਤੇ ਜੇਕਰ ਪਤਨੀ ਬਹੁਤ ਸੁੰਦਰ ਹੈ, ਤਾਂ ਉਹ ਵੀ ਦੁਸ਼ਮਣ ਹੈ। ਅਤੇ ਪੁੱਤਰ: ਸ਼ਤ੍ਰੁਰ ਅਪੰਡਿਤ:। ਅਤੇ ਪੁੱਤਰ, ਜੇਕਰ ਉਹ ਇੱਕ ਬਦਮਾਸ਼ ਹੈ, ਤਾਂ ਉਹ ਦੁਸ਼ਮਣ ਹੈ। ਬੱਸ ਇੰਨਾ ਹੀ। ਇਹ ਪਰਿਵਾਰਕ ਦੁਸ਼ਮਣ ਹੈ। ਪਰਿਵਾਰ ਵਿੱਚ ਕੋਈ ਵੀ ਦੁਸ਼ਮਣ ਦੀ ਉਮੀਦ ਨਹੀਂ ਕਰਦਾ, ਪਰ ਚਾਨਕਯ ਪੰਡਿਤ ਕਹਿੰਦੇ ਹਨ ਕਿ ਇਹ ਪਰਿਵਾਰ ਵਿੱਚ ਦੁਸ਼ਮਣ ਹਨ: ਰਿਣ-ਕਰਤਾ ਪਿਤਾ ਸ਼ਤ੍ਰੁਰ ਮਾਤਾ ਸ਼ਤ੍ਰੁਰ ਧੀਚਾਰੀਨੀ, ਰੂਪਵਤੀ ਭਾਰਿਆ ਸ਼ਤ੍ਰੁ:। ਹੁਣ ਹਰ ਕੋਈ ਬਹੁਤ ਸੁੰਦਰ ਪਤਨੀ ਦੀ ਇੱਛਾ ਕਰ ਰਿਹਾ ਹੈ, ਅਤੇ ਚਾਣਕਯ ਪੰਡਿਤ ਨੇ ਕਿਹਾ, "ਤਾਂ ਤੁਸੀਂ ਇੱਕ ਦੁਸ਼ਮਣ ਲਿਆ ਰਹੇ ਹੋ।" ਬਸ ਦੇਖੋ ਕਿਸ ਤਰ੍ਹਾਂ ਦੀ ਸਭਿਅਤਾ ਹੈ। ਕਿਉਂਕਿ ਜੇਕਰ ਤੁਸੀਂ ਪਤਨੀ ਨਾਲ ਬਹੁਤ ਜ਼ਿਆਦਾ ਆਸਕਤ ਹੋ ਜਾਂਦੇ ਹੋ, ਤਾਂ ਤੁਸੀਂ ਕਦੇ ਵੀ ਘਰ ਤੋਂ ਬਾਹਰ ਜਾ ਕੇ ਸੰਨਿਆਸ ਨਹੀਂ ਲੈ ਸਕੋਗੇ।"
760123 - ਸਵੇਰ ਦੀ ਸੈਰ - ਮਾਇਆਪੁਰ