PA/760121 - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਮੁਰਖਾਯ ਉਪਦੇਸ਼ੋ ਹੀ ਪ੍ਰਕੋਪਾਯ ਨ ਸ਼ਾਂਤਯੇ। ਜੇਕਰ ਕਿਸੇ ਮੂਢ ਨੂੰ ਚੰਗੀ ਸਿੱਖਿਆ ਦਿੱਤੀ ਜਾਂਦੀ ਹੈ, ਤਾਂ ਉਹ ਗੁੱਸੇ ਹੋ ਜਾਂਦਾ ਹੈ। ਉਹ ਇਸਨੂੰ ਨਹੀਂ ਅਪਣਾਉਂਦਾ। ਪਯ-ਪਾਣਮ ਭੁਜੰਗਾਨਾਮ ਕੇਵਲਮ ਵਿਸ਼-ਵਰਧਨਮ (ਹਿਤੋਪਦੇਸ਼ 3.4): "ਜੇਕਰ ਤੁਸੀਂ ਸੱਪ ਨੂੰ ਦੁੱਧ ਅਤੇ ਕੇਲਾ ਦਿੰਦੇ ਹੋ, ਤਾਂ ਤੁਸੀਂ ਉਸਦਾ ਜ਼ਹਿਰ ਵਧਾਉਂਦੇ ਹੋ।" ਇੱਕ ਦਿਨ ਉਹ ਆਵੇਗਾ: ਗਰਰਰ। ਤੁਸੀਂ ਦੇਖਿਆ? "ਮੈਂ ਤੁਹਾਨੂੰ ਦੁੱਧ ਦਿੱਤਾ ਹੈ ਅਤੇ ਤੁਸੀਂ...।" "ਹਾਂ, ਇਹ ਮੇਰਾ ਸੁਭਾਅ ਹੈ। ਹਾਂ। ਤੂੰ ਮੈਨੂੰ ਦੁੱਧ ਦੇ, ਅਤੇ ਮੈਂ ਤੈਨੂੰ ਮਾਰਨ ਲਈ ਤਿਆਰ ਹਾਂ।" ਇਹ ਮੂਢ ਹੈ। ਸਾਨੂੰ ਮੂਢਾਂ ਦੀ ਇਸ ਸੱਭਿਅਤਾ ਨੂੰ ਮਾਰਨਾ ਪਵੇਗਾ। ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਹੈ। ਪਰਿਤ੍ਰਾਣਯ ਸਾਧੂਨਾਂ ਵਿਨਾਸ਼ਯ ਚ ਦੁਸ਼ਕ੍ਰਿਤਾਮ (ਭ.ਗ੍ਰੰ. 4.8)। ਜੋ ਅਸਲ ਵਿੱਚ ਮਨੁੱਖ ਹਨ, ਤੁਹਾਨੂੰ ਉਨ੍ਹਾਂ ਨੂੰ ਕ੍ਰਿਸ਼ਨ ਦੇਣਾ ਪਵੇਗਾ। ਅਤੇ ਜੋ ਮੂਢ ਹਨ, ਸਾਨੂੰ ਉਨ੍ਹਾਂ ਨੂੰ ਮਾਰਨਾ ਪਵੇਗਾ। ਇਹ ਸਾਡਾ ਕੰਮ ਹੈ। ਸਾਰੇ ਮੂਢਾਂ ਨੂੰ ਮਾਰੋ ਅਤੇ ਕ੍ਰਿਸ਼ਨ ਨੂੰ ਸਮਝਦਾਰ ਮਨੁੱਖ ਨੂੰ ਦਿਓ। ਹਾਂ। ਇਹ ਸਾਬਤ ਕਰੇਗਾ ਕਿ ਤੁਸੀਂ ਸੱਚਮੁੱਚ ਕ੍ਰਿਸ਼ਨ ਦੇ ਹੋ। ਅਸੀਂ ਅਹਿੰਸਕ ਨਹੀਂ ਹਾਂ। ਅਸੀਂ ਮੂਢਾਂ ਪ੍ਰਤੀ ਹਿੰਸਕ ਹਾਂ।"
760121 - ਸਵੇਰ ਦੀ ਸੈਰ - ਮਾਇਆਪੁਰ