PA/760108b ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਨੈੱਲੋਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਨਹੀਂ, ਉਹ ਨਹੀਂ ਜਾਣਦੇ ਕਿ ਕੁਦਰਤ ਕੀ ਹੈ। ਕੁਦਰਤ ਇੱਕ ਯੰਤਰ ਹੈ, ਅਤੇ ਇਸਦਾ ਇੱਕ ਸੰਚਾਲਕ ਹੋਣਾ ਚਾਹੀਦਾ ਹੈ। ਇਸਲਈ ਉਹ ਨਹੀਂ ਜਾਣਦੇ, ਸੰਚਾਲਕ ਨੂੰ। ਜਿਵੇਂ ਇੱਕ ਬੱਚਾ ਸੋਚ ਰਿਹਾ ਹੈ ਕਿ ਮੋਟਰਕਾਰ ਆਪਣੇ ਆਪ ਚੱਲ ਰਹੀ ਹੈ। ਉਹ ਨਹੀਂ ਜਾਣਦਾ ਕਿ ਇੱਕ ਡਰਾਈਵਰ ਹੈ। ਬੱਚਾ ਦੇਖਦਾ ਹੈ ਕਿ ਹਵਾਈ ਜਹਾਜ਼ ਉੱਡ ਰਿਹਾ ਹੈ। ਉਹ ਸੋਚਦੇ ਹਨ ਕਿ ਇਹ ਆਪਣੇ ਆਪ ਚੱਲ ਰਿਹਾ ਹੈ। ਅਤੇ ਇੱਕ ਪਾਇਲਟ ਹੈ, ਉਹ ਨਹੀਂ ਜਾਣਦਾ। ਇਸੇ ਤਰ੍ਹਾਂ, ਇਹ ਬਦਮਾਸ਼, ਉਹ ਕੁਦਰਤ ਦਾ ਅਧਿਐਨ ਕਰ ਰਹੇ ਹਨ, ਪਰ ਕੁਦਰਤ ਸਿਰਫ ਇੱਕ ਯੰਤਰ ਹੈ। ਇਸਨੂੰ ਕ੍ਰਿਸ਼ਨ ਦੁਆਰਾ ਚਲਾਇਆ ਜਾ ਰਿਹਾ ਹੈ। ਮਾਇਆਧਯਕਸ਼ੇਣ ਪ੍ਰਕ੍ਰਿਤੀ: ਸੂਯਤੇ ਸ-ਚਰਚਾਰਮ (ਭ.ਗ੍ਰੰ. 9.10)। ਉਹਨਾਂ ਨੂੰ ਵਿਹਾਰਕ ਅਨੁਭਵ ਹੈ ਕਿ ਬਿਨਾਂ ਸੰਚਾਲਕ ਦੇ ਇੱਕ ਮਸ਼ੀਨ ਕੰਮ ਨਹੀਂ ਕਰ ਸਕਦੀ। ਵੱਡੀ ਮਸ਼ੀਨ ਵਿੱਚ, ਇਹ ਕਿਵੇਂ ਕੰਮ ਕਰ ਰਹੀ ਹੈ ਜਦੋਂ ਤੱਕ ਕੋਈ ਸੰਚਾਲਕ ਨਾ ਹੋਵੇ? ਇਹ ਉਹ ਨਹੀਂ ਜਾਣਦੇ।"
760108 - ਗੱਲ ਬਾਤ - ਨੈੱਲੋਰ