PA/751226b Lectutre - ਸ਼੍ਰੀਲ ਪ੍ਰਭੁਪਾਦ ਵੱਲੋਂ Sanand ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"""ਜੇਕਰ ਕੋਈ ਕ੍ਰਿਸ਼ਨ ਭਾਵਨਾ ਅੰਮ੍ਰਿਤ ਅਪਣਾਉਂਦਾ ਹੈ, ਭਾਵੇਂ ਉਹ ਮੁਚੀ ਪਰਿਵਾਰ ਵਿੱਚ ਪੈਦਾ ਹੋਇਆ ਹੋਵੇ, ਤਾਂ ਉਹ ਸ਼ੁਚੀ ਬਣ ਜਾਂਦਾ ਹੈ। ਅਤੇ ਜੇਕਰ ਕੋਈ ਵਿਅਕਤੀ ਬ੍ਰਾਹਮਣ ਪਰਿਵਾਰ ਜਾਂ ਕਸ਼ੱਤਰੀ ਪਰਿਵਾਰ ਵਿੱਚ ਪੈਦਾ ਹੋਇਆ ਹੈ ਪਰ ਉਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਨਹੀਂ ਅਪਣਾਉਂਦਾ ਹੈ, ਤਾਂ ਉਹ ਮੁਚੀ ਬਣ ਜਾਂਦਾ ਹੈ। ਇਸ ਦੀ ਪੁਸ਼ਟੀ ਭਗਵਦ-ਗੀਤਾ ਵਿੱਚ ਵੀ ਕੀਤੀ ਗਈ ਹੈ, ਮਾਂ ਹੀ ਪਾਰਥ ਵਿਆਸ਼੍ਰਿਤਿਆ ਯੇ ਪਿ ਸਿਊ: ਪਾਪ-ਯੋਨਯ: (ਭ.ਗ੍ਰੰ. 9.32)। ਪਾਪ-ਯੋਨੀ ਦਾ ਅਰਥ ਹੈ ਮੁਚੀ, ਸ਼ੂਦਰਾਂ ਤੋਂ ਘੱਟ। ਜੇਕਰ ਉਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਅਪਣਾਉਂਦਾ ਹੈ, ਤੇ ਪਿ ਯਾਨ੍ਤਿ ਪਰਾਂ ਗਤੀਮ, ਤਾਂ ਉਹ ਘਰ ਵਾਪਸ ਜਾਣ, ਭਗਵਾਨ ਧਾਮ ਵਾਪਸ ਜਾਣ ਲਈ ਯੋਗ ਹਨ। ਇਸ ਲਈ ਇੱਕ ਮੁਚੀ ਜਾਂ ਇੱਕ ਪਾਪ-ਯੋਨੀ ਵੀ, ਜੋ ਕਿ ਨੀਵੇਂ ਦਰਜੇ ਦੇ ਪਰਿਵਾਰ ਵਿੱਚ ਪੈਦਾ ਹੋਇਆ ਹੈ, ਜੇਕਰ ਉਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਅਪਣਾਉਂਦਾ ਹੈ, ਉਹ ਇੱਕ ਦੇਵਤਾ ਬਣ ਜਾਂਦਾ ਹੈ। ਇਸਦੀ ਪੁਸ਼ਟੀ ਸ਼੍ਰੀਮਦ-ਭਾਗਵਤਮ ਵਿੱਚ ਵੀ ਸ਼ੁਕਦੇਵ ਗੋਸਵਾਮੀ ਦੁਆਰਾ ਕੀਤੀ ਗਈ ਹੈ,
ਕੀਰਤ-ਹੁੰਨਾਧ੍ਰ-ਪੁਲਿੰਡਾ-ਪੁਲਕਾਸ਼ਾ ਆਭੀਰ-ਸ਼ੁੰਭਾ ਯਵਨਾ: ਖਸਾਦਯ: ਯੇ 'ਨਯੇ ਚ ਪਾਪਾ ਯਦ-ਆਪਾਸ਼੍ਰਯਾਸ਼੍ਰਯਾ: ਸ਼ੁੱਧਯੰਤੀ ਪ੍ਰਭਵਿਸ਼ਣਵੇ ਨਮ: (SB 2.4.18) ਇਸ ਲਈ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਕਿੱਥੇ ਜਨਮੇ ਹਾਂ। ਜੇਕਰ ਅਸੀਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਅਪਣਾਉਂਦੇ ਹਾਂ, ਤਾਂ ਉਹ ਇੱਕ ਸ਼ੁੱਧ, ਸ਼ੁਚੀ, ਸ਼ੁੱਧ ਬਣ ਜਾਂਦਾ ਹੈ, ਅਤੇ ਉਹ ਘਰ ਵਾਪਸ ਜਾਣ, ਭਗਵਾਨ ਧਾਮ ਵਾਪਸ ਜਾਣ ਦੇ ਯੋਗ ਹੁੰਦਾ ਹੈ।""" |
751226 - ਪ੍ਰਵਚਨ BG 16.07 - Sanand |