PA/751222 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਪ੍ਰਵ੍ਰਿਤਿਮ ਚ ਨਿਵਰ੍ਤਿਮ ਚ, ਜਨਾ... ਪ੍ਰਵ੍ਰਿਤਿਮ ਚ ਨਿਵਰ੍ਤਿਮ ਚ, ਜਨਾ ਨ ਵਿਦੁਰ ਆਸੁਰਾ: (ਭ.ਗ੍ਰੰ. 16.7)। ਜਨਾ, ਦੋ ਤਰ੍ਹਾਂ ਦੇ ਮਨੁੱਖ ਹਨ, ਅਸੁਰ ਅਤੇ ਦੇਵ। ਦੇਵ ਆਸੁਰਾ ਏਵ ਚ। ਪੂਰੇ ਬ੍ਰਹਿਮੰਡ ਵਿੱਚ ਦੋ ਹਨ, ਮਨੁੱਖਾਂ ਦੇ ਦੋ ਵਰਗ ਹਨ: ਇੱਕ ਨੂੰ ਦੇਵ ਕਿਹਾ ਜਾਂਦਾ ਹੈ, ਦੂਜੇ ਨੂੰ ਅਸੁਰ ਕਿਹਾ ਜਾਂਦਾ ਹੈ। ਕੀ ਅੰਤਰ ਹੈ? ਵਿਸ਼ਨੂੰ-ਭਕ੍ਤ: ਭਵੇਦ ਦੈਵ ਆਸੁਰਸ ਤਦ-ਵਿਪਰਯ: (ਚ.ਗ੍ਰੰ. ਆਦਿ 3.91)। ਜੋ ਪਰਮਾਤਮਾ ਨਾਲ ਆਪਣੇ ਸਬੰਧ ਨੂੰ ਜਾਣਦਾ ਹੈ, ਉਸਨੂੰ ਦੇਵ ਕਿਹਾ ਜਾਂਦਾ ਹੈ, ਅਤੇ ਜੋ ਨਹੀਂ ਜਾਣਦਾ, ਜਾਨਵਰ ਵਾਂਗ, ਉਸਨੂੰ ਅਸੁਰ ਕਿਹਾ ਜਾਂਦਾ ਹੈ। ਕੋਈ ਖਾਸ ਜਾਤ ਜਾਂ ਧਰਮ ਨਹੀਂ ਹੈ, ਕਿ ਇਹ ਅਸੁਰਾਂ ਦੀ ਇੱਕ ਜਾਤ ਹੈ, ਇਹ ਦੇਵ ਦੀ ਜਾਤ ਹੈ। ਨਹੀਂ। ਕੋਈ ਵੀ ਜੋ ਜਾਣਦਾ ਹੈ ਕਿ "ਉਹ ਪਰਮਾਤਮਾ ਕੀ ਹੈ ਅਤੇ ਪਰਮਾਤਮਾ ਨਾਲ ਉਸਦਾ ਰਿਸ਼ਤਾ ਕੀ ਹੈ, ਸੰਬੰਧ, ਅਤੇ ਫਿਰ ਉਸ ਸਬੰਧ ਦੇ ਅਨੁਸਾਰ ਕੰਮ ਕਰਦਾ ਹੈ ਅਤੇ ਜੀਵਨ ਦੇ ਉਦੇਸ਼ ਨੂੰ ਪ੍ਰਾਪਤ ਕਰਦਾ ਹੈ, ਉਸਨੂੰ ਦੇਵ, ਜਾਂ ਦੇਵਤਾ ਕਿਹਾ ਜਾਂਦਾ ਹੈ। ਅਤੇ ਜੋ ਇਹ ਨਹੀਂ ਜਾਣਦਾ, ਜੀਵਨ ਦਾ ਟੀਚਾ ਕੀ ਹੈ, ਪਰਮਾਤਮਾ ਕੀ ਹੈ, ਪਰਮਾਤਮਾ ਨਾਲ ਮੇਰਾ ਸਬੰਧ ਕੀ ਹੈ, ਉਹ ਅਸੁਰ ਹੈ।"
751222 - ਪ੍ਰਵਚਨ Festival BG 16.07 Disappearance Day, Bhaktisiddhanta Sarasvati - ਮੁੰਬਈ