PA/751031 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨੈਰੋਬੀ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"""ਸਰਵ-ਯੋਨਿਸ਼ੁ ਕੌਂਤੇਯ

ਸੰਭਵੰਤੀ ਮੂਰਤਯ: ਯਾ: ਤਾਸਾਮ ਮਹਾਦ ਯੋਨਿਸ਼੍ਰੀ ਬ੍ਰਹਮਾ ਅਹਮ ਬੀਜ-ਪ੍ਰਦ: ਪਿਤਾ (ਭ.ਗ੍ਰੰ. 14.4) ਉਹ ਬੀਜ ਦੇਣ ਵਾਲਾ ਪਿਤਾ ਹੈ। ਕ੍ਰਿਸ਼ਨ ਨੂੰ ਵਿਦੇਸ਼ੀ ਜਾਂ ਕੁਝ ਹੋਰ ਨਾ ਮੰਨੋ। ਨਹੀਂ। ਉਹ ਤੁਹਾਡਾ ਪਿਤਾ, ਮੂਲ ਪਿਤਾ, ਬੀਜ ਦੇਣ ਵਾਲਾ ਪਿਤਾ ਹੈ। ਅਤੇ ਭੌਤਿਕ ਪ੍ਰਕਿਰਤੀ ਮਾਂ ਹੈ। ਜਿਵੇਂ ਪਿਤਾ ਅਤੇ ਮਾਂ, ਬੀਜ ਦੇਣ ਵਾਲਾ ਪਿਤਾ, ਉਸੇ ਤਰ੍ਹਾਂ, ਪਰਮਾਤਮਾ ਬੀਜ ਦਿੰਦਾ ਹੈ, ਅਤੇ ਮਾਂ, ਭੌਤਿਕ ਪ੍ਰਕਿਰਤੀ, ਸਰੀਰ ਦਿੰਦੀ ਹੈ। ਤੁਹਾਡੇ ਕੋਲ ਉਹ ਅਨੁਭਵ ਹੈ। ਪਿਤਾ ਮਾਂ ਦੇ ਗਰਭ ਵਿੱਚ ਬੀਜ ਦਿੰਦਾ ਹੈ, ਅਤੇ ਮਾਂ ਸਰੀਰ ਬਣਾਉਂਦੀ ਹੈ। ਇਸੇ ਤਰ੍ਹਾਂ, ਸਾਰੇ ਜੀਵਤ ਹਸਤੀਆਂ, ਉਹ ਕ੍ਰਿਸ਼ਨ ਤੋਂ ਆ ਰਹੀਆਂ ਹਨ। ਰਸਾਇਣਾਂ ਦੁਆਰਾ ਬਣਾਉਣਾ ਸੰਭਵ ਨਹੀਂ ਹੈ। ਇਹ ਸੰਭਵ ਨਹੀਂ ਹੈ। ਪਰ ਜੋ ਯਕੀਨ ਨਹੀਂ ਕਰਦਾ, ਬਦਮਾਸ਼, ਉਹ ਜੀਵ ਬਣਾਉਣ ਲਈ ਰਸਾਇਣਕ ਸੁਮੇਲ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਮੂਰਖਤਾ ਹੈ।"""

751031 - ਪ੍ਰਵਚਨ BG 07.04 - ਨੈਰੋਬੀ