PA/751026 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨੈਰੋਬੀ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"""ਬ੍ਰਹਮਾ-ਭੂਤ: ਪ੍ਰਸੰਨਾਤਮਾ

ਨ ਸ਼ੋਚਤਿ ਨ ਕਾਂਕਸ਼ਤਿ ਸਮ: ਸਰਵੇਸ਼ੁ ਭੂਤੇਸ਼ੁ ਮਦ-ਭਕਤਿਂ ਲਭਤੇ ਪਰਮ (ਭ.ਗ੍ਰੰ. 18.54) ਇਹ ਬ੍ਰਹਮ-ਭੂਤ: ਅਵਸਥਾ ਵਿਹਾਰਕ ਹੈ, ਨਾ ਕਿ, ""ਮੈਂ ਬ੍ਰਹਮ ਹਾਂ। ਮੈਂ ਉਹੀ ਪਰਮਾਤਮਾ ਹਾਂ।"" ਇਹਨਾਂ ਬਦਮਾਸ਼ਾਂ ਨੇ ਸਾਰੀ ਚੀਜ਼ ਨੂੰ ਵਿਗਾੜ ਦਿੱਤਾ ਹੈ। ਇੱਥੇ ਬ੍ਰਹਮ-ਭੂਤ: ਅਵਸਥਾ ਹੈ, ਜਦੋਂ ਤੁਸੀਂ ਆਪਣੀ ਭੌਤਿਕ ਪਛਾਣ ਭੁੱਲ ਜਾਂਦੇ ਹੋ ਅਤੇ ਤੁਸੀਂ ਕ੍ਰਿਸ਼ਨ ਦੇ ਸੰਬੰਧ ਵਿੱਚ ਇੱਕ ਹੋ ਜਾਂਦੇ ਹੋ ਕਿ, ""ਅਸੀਂ ਸਾਰੇ ਭਗਤ ਹਾਂ, ਕ੍ਰਿਸ਼ਨ ਦੇ ਸੇਵਕ ਹਾਂ। ਆਓ ਅਸੀਂ ਆਨੰਦ ਮਾਣੀਏ, ਹਰੇ ਕ੍ਰਿਸ਼ਨ ਦਾ ਜਾਪ ਕਰੀਏ ਅਤੇ ਨੱਚੀਏ।"" ਇਹ ਬ੍ਰਹਮ-ਭੂਤ: ਅਵਸਥਾ ਹੈ। ਇਹ ਨਹੀਂ ਕਿ ਨਕਲੀ ਤੌਰ 'ਤੇ ਸਿਗਰਟ ਪੀਂਦੇ ਹੋਏ ਉਹ ਬ੍ਰਹਮ-ਭੂਤ: ਬਣ ਗਿਆ ਹੈ। ਉਹ ਸਿਗਰਟ-ਭੂਤ: ਹੈ।"""

751026 - ਪ੍ਰਵਚਨ SB 03.28.17 - ਨੈਰੋਬੀ