PA/751005 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮਾੱਰੀਸ਼ਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਧਰਮ ਦੀ ਉਲੰਘਣਾ ਦੁਸ਼ਕ੍ਰਿਤੀ, ਰਾਕਸ਼ਸ ਕਰਦੇ ਹਨ, ਅਤੇ ਜੋ ਸੰਤ ਵਿਅਕਤੀ ਹਨ, ਉਹ ਧਰਮ ਦੀ ਪਾਲਣਾ ਕਰਦੇ ਹਨ। ਇਸ ਲਈ ਪਰਿਤ੍ਰਾਣਯ ਸਾਧੂਨਾਮ। ਸਾਧੂ ਦਾ ਅਰਥ ਹੈ ਸੰਤ ਵਿਅਕਤੀ, ਪਰਮਾਤਮਾ ਦਾ ਭਗਤ। ਉਹ ਸਾਧੂ ਹਨ। ਅਤੇ ਅਸਾਧੁ, ਜਾਂ ਰਾਕਸ਼ਸ, ਦਾ ਅਰਥ ਹੈ ਉਹ ਵਿਅਕਤੀ ਜੋ ਪਰਮਾਤਮਾ ਦੀ ਸੱਤਾ ਤੋਂ ਇਨਕਾਰ ਕਰਦੇ ਹਨ। ਉਹਨਾਂ ਨੂੰ ਰਾਕਸ਼ਸ ਕਿਹਾ ਜਾਂਦਾ ਹੈ। ਇਸ ਲਈ ਦੋ ਕੰਮ - ਪਰਿਤ੍ਰਾਣਯ ਸਾਧੂਨਾਮ ਵਿਨਾਸ਼ਾਇ ਚ ਦੁਸ਼ਕ੍ਰਿਤਮ: 'ਰਾਕਸ਼ਸਾਂ ਦੀਆਂ ਗਤੀਵਿਧੀਆਂ ਨੂੰ ਘਟਾਉਣ ਅਤੇ ਸੰਤ ਵਿਅਕਤੀ ਨੂੰ ਸੁਰੱਖਿਆ ਦੇਣ ਲਈ, ਮੈਂ ਅਵਤਾਰ ਲੈਂਦਾ ਹਾਂ'। ਧਰਮ-ਸੰਸਥਾ: 'ਅਤੇ ਧਰਮ, ਧਰਮ ਦੇ ਸਿਧਾਂਤਾਂ ਨੂੰ ਸਥਾਪਿਤ ਕਰਨ ਲਈ'। ਇਹ ਤਿੰਨ ਕੰਮ ਹਨ ਜਿਨ੍ਹਾਂ ਲਈ ਕ੍ਰਿਸ਼ਨ, ਜਾਂ ਪਰਮਾਤਮਾ, ਜਾਂ ਪਰਮਾਤਮਾ ਦਾ ਪ੍ਰਤੀਨਿਧੀ - ਜਾਂ, ਤੁਸੀਂ ਕਹਿੰਦੇ ਹੋ, ਭਗਵਾਨ ਦਾ ਪੁੱਤਰ - ਉਹ ਆਉਂਦੇ ਹਨ। ਇਹ ਚੱਲ ਰਿਹਾ ਹੈ।"
751005 - ਪ੍ਰਵਚਨ SB 01.02.06 - ਮਾੱਰੀਸ਼ਸ