PA/750909 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤੁਸੀਂ ਸਾਰੇ ਮਨੁੱਖਾਂ ਤੋਂ ਇਹ ਉਮੀਦ ਨਹੀਂ ਕਰ ਸਕਦੇ ਕਿ ਉਹ ਸਮਝਣਗੇ ਕਿ ਧਰਮ ਕੀ ਹੈ ਅਤੇ ਕੀ ਧਰਮ ਨਹੀਂ, ਲੋਕਾਂ ਦਾ ਆਮ ਇਕੱਠ। ਤਾਂ ਇੱਕ ਵਿਅਕਤੀ ਜਾਂ ਕਿਸੇ ਵੀ ਜੀਵ ਦੀ ਸਥਿਤੀ ਕੀ ਹੈ, ਜੋ ਧਰਮ ਅਤੇ ਅਧਰਮ ਵਿੱਚ ਫ਼ਰਕ ਕਰਨਾ ਨਹੀਂ ਜਾਣਦਾ? ਇਸ ਲਈ ਉਨ੍ਹਾਂ ਦਾ ਵਰਣਨ ਕੀਤਾ ਗਿਆ ਹੈ। ਉਸਨੂੰ ਯਥਾ ਪਸ਼ੁ: ਕਿਹਾ ਗਿਆ ਹੈ। ਪਸ਼ੁ:। ਪਸ਼ੁ: ਦਾ ਅਰਥ ਹੈ ਜਾਨਵਰ। ਇੱਕ ਜਾਨਵਰ ਇਹ ਫਰਕ ਨਹੀਂ ਕਰ ਸਕਦਾ ਕਿ ਕੀ ਸਹੀ ਹੈ ਜਾਂ ਕੀ ਗਲਤ। ਇਹ ਸੰਭਵ ਨਹੀਂ ਹੈ। ਇਸ ਲਈ ਕਿਹਾ ਜਾਂਦਾ ਹੈ, ਧਰਮੇਣ ਹੀਨਾ ਪਸ਼ੁਭਿ: ਸਮਾਨਾ: "ਜੋ ਧਰਮ-ਅਧਰਮ ਤੋਂ ਅਣਜਾਣ ਹੈ, ਉਹ ਪਸ਼ੁ ਤੋਂ ਬਿਹਤਰ ਨਹੀਂ ਹੈ।""
750909 - ਪ੍ਰਵਚਨ SB 06.02.05-6 - ਵ੍ਰਂਦਾਵਨ