PA/740113 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਯੁੱਗ ਵਿੱਚ ਅਸਲ ਧਾਰਮਿਕ ਸਿਧਾਂਤ ਗੁਆਚ ਗਿਆ ਹੈ, ਅਤੇ ਧਾਰਮਿਕ ਬਣੇ ਬਿਨਾਂ ਕੋਈ ਮਨੁੱਖੀ ਸਮਾਜ ਨਹੀਂ ਹੈ; ਇਹ ਜਾਨਵਰ ਸਮਾਜ ਹੈ। ਇਹ ਜਾਨਵਰ ਅਤੇ ਮਨੁੱਖ ਵਿੱਚ ਅੰਤਰ ਹੈ: ਬਿੱਲੀਆਂ ਅਤੇ ਕੁੱਤੇ, ਉਨ੍ਹਾਂ ਦਾ ਕੋਈ ਚਰਚ ਨਹੀਂ ਹੈ, ਉਨ੍ਹਾਂ ਦਾ ਕੋਈ ਮੰਦਰ ਨਹੀਂ ਹੈ, ਉਨ੍ਹਾਂ ਦੀ ਕੋਈ ਮਸਜਿਦ ਨਹੀਂ ਹੈ। ਉਹ ਨੰਗੇ, ਗਲੀ ਵਿੱਚ ਘੁੰਮ ਰਹੇ ਹਨ, ਗਲੀ ਵਿੱਚ ਜਿਨਸੀ ਸੰਬੰਧ ਬਣਾ ਰਹੇ ਹਨ। ਕੋਈ ਪਾਬੰਦੀ ਨਹੀਂ ਹੈ - ਕਿਸੇ ਵੀ ਤਰ੍ਹਾਂ ਜੀਓ, ਕਿਸੇ ਵੀ ਤਰ੍ਹਾਂ ਕਰੋ। ਇਹ ਜਾਨਵਰਾਂ ਦਾ ਜੀਵਨ ਹੈ, ਜਾਨਵਰ। ਧਰਮੇਣਾ ਹੀਨਾ: ਪਸ਼ੂਭਿ: ਸਮਾਨਾ:। ਜੇਕਰ ਧਾਰਮਿਕ ਸਿਧਾਂਤਾਂ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ, ਤਾਂ ਮਨੁੱਖੀ ਸਮਾਜ ਵਿੱਚ ਕਮੀ ਹੈ, ਨਾਰਕਾਈ ਉਪ(?) ਕਲਪਤੇ। ਇਹ ਇੱਕ ਨਾਰ, ਨਰਕ ਬਣ ਜਾਂਦਾ ਹੈ।"
740113 - ਪ੍ਰਵਚਨ SB 01.16.18 - ਲਾੱਸ ਐਂਜ਼ਲਿਸ