PA/740112 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤੁਸੀਂ ਮਹਾਨ ਏਲੇਕਜ਼ੇਂਡਰ ਅਤੇ ਚੋਰ ਦੀ ਕਹਾਣੀ ਜਾਣਦੇ ਹੋ। ਮਹਾਨ ਏਲੇਕਜ਼ੇਂਡਰ ਨੇ ਇੱਕ ਚੋਰ ਨੂੰ ਫੜਿਆ ਸੀ, ਅਤੇ ਉਹ ਉਸਨੂੰ ਸਜ਼ਾ ਦੇਣ ਜਾ ਰਿਹਾ ਸੀ। ਚੋਰ ਨੇ ਬੇਨਤੀ ਕੀਤੀ, 'ਮਹਾਰਾਜ, ਤੁਸੀਂ ਮੈਨੂੰ ਸਜ਼ਾ ਦੇਣ ਜਾ ਰਹੇ ਹੋ, ਪਰ ਤੁਹਾਡੇ ਅਤੇ ਮੇਰੇ ਵਿੱਚ ਕੀ ਫ਼ਰਕ ਹੈ? ਮੈਂ ਇੱਕ ਛੋਟਾ ਚੋਰ ਹਾਂ, ਤੁਸੀਂ ਇੱਕ ਵੱਡੇ ਚੋਰ ਹੋ। ਬੱਸ ਇੰਨਾ ਹੀ'। (ਹਾਸਾ) 'ਤੁਸੀਂ ਜ਼ਬਰਦਸਤੀ ਦੂਜੇ ਦੇ ਰਾਜ 'ਤੇ ਕਬਜ਼ਾ ਕਰ ਰਹੇ ਹੋ, ਅਤੇ ਤੁਹਾਡਾ ਕੋਈ ਹੱਕ ਨਹੀਂ ਹੈ। ਪਰ ਕਿਉਂਕਿ ਤੁਸੀਂ ਤਾਕਤਵਰ ਹੋ, ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਨੂੰ ਮੌਕਾ ਮਿਲਿਆ ਹੈ, ਅਤੇ ਤੁਸੀਂ ਦੇਸ਼ ਦੇ ਬਾਅਦ ਦੇਸ਼ ਜਿੱਤ ਰਹੇ ਹੋ, ਦੇਸ਼ ਦੇ ਬਾਅਦ... ਇਸ ਲਈ ਮੈਂ ਵੀ ਇਹੀ ਕੰਮ ਕਰ ਰਿਹਾ ਹਾਂ। ਤਾਂ ਤੁਹਾਡੇ ਅਤੇ ਮੇਰੇ ਵਿੱਚ ਕੀ ਫ਼ਰਕ ਹੈ?' ਤਾਂ ਏਲੇਕਜ਼ੇਂਡਰ ਨੇ ਸੋਚਿਆ ਕਿ 'ਹਾਂ, ਮੈਂ ਇੱਕ ਵੱਡੇ ਚੋਰ ਤੋਂ ਇਲਾਵਾ ਕੁਝ ਨਹੀਂ ਹਾਂ, ਬੱਸ ਇੰਨਾ ਹੀ'। ਇਸ ਲਈ ਉਸਨੇ ਉਸਨੂੰ ਛੱਡ ਦਿੱਤਾ: 'ਹਾਂ, ਮੈਂ ਤੁਹਾਡੇ ਨਾਲੋਂ ਬਿਹਤਰ ਨਹੀਂ ਹਾਂ'।"
740112 - ਪ੍ਰਵਚਨ SB 01.16.17 - ਲਾੱਸ ਐਂਜ਼ਲਿਸ