PA/740109b - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਵੇਦ ਕਹਿੰਦੇ ਹਨ, ਉਤਿਸ਼ਠਤ: "ਉੱਠੋ, ਉੱਠੋ, ਉੱਠੋ!" ਜਾਗ੍ਰਤ: "ਜਾਗਰਿਤ ਬਣੋ।" ਪ੍ਰਾਪਿਆ ਵਰੰ ਨਿਬੋਧਾਤ: "ਹੁਣ ਤੁਹਾਨੂੰ ਮੌਕਾ ਮਿਲ ਗਿਆ ਹੈ। ਇਸਦਾ ਲਾਭ ਉਠਾਓ।" ਇਹ ਵੈਦਿਕ ਹੁਕਮ ਹੈ। ਉਤਿਸ਼ਠਤ ਜਾਗ੍ਰਤ ਪ੍ਰਾਪਿਆ ਵਰੰ ਨਿਬੋਧਾਤ। ਇਹ ਵੈਦਿਕ ਹੁਕਮ ਹੈ। ਤਮਸੀ ਮਾ ਜੋਤਿਰ ਗਮ। ਇਹ ਵੈਦਿਕ ਹੁਕਮ ਹਨ। ਇਸ ਲਈ ਅਸੀਂ ਇੱਕੋ ਗੱਲ ਦਾ ਪ੍ਰਚਾਰ ਕਰ ਰਹੇ ਹਾਂ, ਕਿ "ਸੱਚ ਇੱਥੇ ਹੈ - ਕ੍ਰਿਸ਼ਨ। ਇਸ ਹਨੇਰੇ ਵਿੱਚ ਨਾ ਰਹੋ। ਇਸ ਭਾਵਨਾ ਅੰਮ੍ਰਿਤ ਵਿੱਚ ਆਓ।" ਇਹੀ ਸਾਡਾ ਪ੍ਰਚਾਰ ਹੈ। ਤਮਸੀ ਮਾ ਜੋਤਿਰ ਗਮ।"
740109 - ਸਵੇਰ ਦੀ ਸੈਰ - ਲਾੱਸ ਐਂਜ਼ਲਿਸ