PA/740102b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਈਹਾ। ਈਹਾ ਦਾ ਅਰਥ ਹੈ "ਇੱਛਾ"। ਯਸਯ, ਕਿਸੇ ਦੀ ਵੀ ਇੱਛਾ। ਉਹ ਹਮੇਸ਼ਾ ਸੋਚਦਾ ਰਹਿੰਦਾ ਹੈ ਕਿ ਕ੍ਰਿਸ਼ਨ ਦੀ ਸੇਵਾ ਕਿਵੇਂ ਕਰਨੀ ਹੈ। ਪੂਰੀ ਦੁਨੀਆ ਦੇ ਸਮਾਨ ਨਾਲ ਕ੍ਰਿਸ਼ਨ ਦੀ ਸੇਵਾ ਕਿਵੇਂ ਕਰਨੀ ਹੈ, ਉਹ ਯੋਜਨਾ ਬਣਾ ਰਿਹਾ ਹੈ, ਅਜਿਹਾ ਵਿਅਕਤੀ। ਈਹਾ ਯਸਯ ਹਰੇਰ ਦਾਸਯ। ਉਸਦਾ ਮੁੱਖ ਉਦੇਸ਼ ਹੈ ਕਿ ਕ੍ਰਿਸ਼ਨ ਦੀ ਸੇਵਾ ਕਿਵੇਂ ਕੀਤੀ ਜਾਵੇ। ਕਰਮਣਾ ਮਨਸਾ ਵਾਚਾ। ਕੋਈ ਵੀ ਆਪਣੀਆਂ ਗਤੀਵਿਧੀਆਂ ਦੁਆਰਾ ਕ੍ਰਿਸ਼ਨ ਦੀ ਸੇਵਾ ਕਰ ਸਕਦਾ ਹੈ, ਕਰਮਣਾ; ਮਨ ਦੁਆਰਾ, ਸੋਚ ਕੇ, ਯੋਜਨਾ ਬਣਾ ਕੇ ਕਿ ਇਸਨੂੰ ਕਿਵੇਂ ਵਧੀਆ ਢੰਗ ਨਾਲ ਕਰਨਾ ਹੈ। ਮਨ ਦੀ ਵੀ ਲੋੜ ਹੈ। ਕਰਮਣਾ ਮਨਸਾ ਵਾਚਾ। ਅਤੇ ਸ਼ਬਦਾਂ ਦੁਆਰਾ। ਕਿਵੇਂ? ਪ੍ਰਚਾਰ। ਅਜਿਹਾ ਵਿਅਕਤੀ, ਨਿਖਿਲਸਵ ਅਪੀ ਅਵਸਥਾਸੁ, ਉਹ ਜੀਵਨ ਦੀ ਕਿਸੇ ਵੀ ਸਥਿਤੀ ਵਿੱਚ ਹੋ ਸਕਦਾ ਹੈ। ਉਹ ਵ੍ਰਿੰਦਾਵਨ ਵਿੱਚ ਹੋ ਸਕਦਾ ਹੈ ਜਾਂ ਉਹ ਨਰਕ ਵਿੱਚ ਹੋ ਸਕਦਾ ਹੈ। ਉਸਦਾ ਕ੍ਰਿਸ਼ਨ ਤੋਂ ਇਲਾਵਾ ਕਿਸੇ ਹੋਰ ਚੀਜ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜੀਵਨ-ਮੁਕਤ: ਸ ਉਚਯਤੇ: ਉਹ ਹਮੇਸ਼ਾ ਮੁਕਤ ਹੁੰਦਾ ਹੈ। ਇਹ ਜ਼ਰੂਰੀ ਹੈ।"
740102 - ਪ੍ਰਵਚਨ SB 01.16.05 - ਲਾੱਸ ਐਂਜ਼ਲਿਸ