PA/721112 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨਾਦਾਸ ਕਵਿਰਾਜ ਗੋਸਵਾਮੀ, ਉਹ ਕਹਿੰਦੇ ਹਨ ਕਿ ਭੌਤਿਕ ਕਾਮ ਇੱਛਾ ਅਤੇ ਪ੍ਰਮਾਤਮਾ ਦੇ ਪਿਆਰ ਵਿੱਚ ਅੰਤਰ ਹੈ। ਉਸਨੇ ਤੁਲਨਾ ਕੀਤੀ ਹੈ ਕਿ ਪ੍ਰਮਾਤਮਾ ਦਾ ਪਿਆਰ ਸੋਨੇ ਵਾਂਗ ਹੈ, ਅਤੇ ਕਾਮ ਇੱਛਾ ਬਿਲਕੁਲ ਲੋਹੇ ਵਾਂਗ ਹੈ। ਇਸ ਲਈ ਪ੍ਰਮਾਤਮਾ ਦੇ ਪਿਆਰ ਅਤੇ ਕਾਮ ਇੱਛਾ ਵਿੱਚ ਅੰਤਰ ਇਹ ਹੈ: ਭੌਤਿਕ ਸੰਸਾਰ ਵਿੱਚ, ਜੋ ਕਿ ਪਿਆਰ ਦੇ ਰੂਪ ਵਿੱਚ ਚੱਲ ਰਿਹਾ ਹੈ, ਉਹ ਕਾਮ ਇੱਛਾ ਹੈ। ਕਿਉਂਕਿ ਧਿਰ, ਦੋਵੇਂ ਧਿਰਾਂ, ਵਿਅਕਤੀਗਤ ਇੰਦਰੀਆਂ ਦੀ ਸੰਤੁਸ਼ਟੀ ਵਿੱਚ ਦਿਲਚਸਪੀ ਰੱਖਦੀਆਂ ਹਨ। ਪਰ ਇੱਥੇ, ਗੋਪੀਆਂ, ਜਾਂ ਕੋਈ ਵੀ ਭਗਤ, ਉਹ ਕ੍ਰਿਸ਼ਨ ਦੀਆਂ ਇੰਦਰੀਆਂ ਨੂੰ ਸੰਤੁਸ਼ਟ ਕਰਨਾ ਚਾਹੁੰਦੇ ਹਨ। ਇਹ ਭੌਤਿਕ ਕਾਮ ਇੱਛਾ ਅਤੇ ਪ੍ਰਮਾਤਮਾ ਦੇ ਪਿਆਰ ਵਿੱਚ ਅੰਤਰ ਹੈ।"
721112 - ਪ੍ਰਵਚਨ NOD - ਵ੍ਰਂਦਾਵਨ