PA/721027 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇੱਕ ਭਗਤ, ਉਸਨੇ ਚੈਤੰਨਯ ਮਹਾਪ੍ਰਭੂ ਨੂੰ ਬੇਨਤੀ ਕੀਤੀ, 'ਮੇਰੇ ਪ੍ਰਭੂ, ਤੁਸੀਂ ਆਏ ਹੋ। ਕਿਰਪਾ ਕਰਕੇ ਇਸ ਬ੍ਰਹਿਮੰਡ ਦੇ ਸਾਰੇ ਲੋਕਾਂ ਨੂੰ ਮੁਕਤ ਕਰੋ, ਅਤੇ ਜੇਕਰ ਉਹ ਪਾਪੀ ਹਨ, ਤਾਂ ਮੈਂ ਉਨ੍ਹਾਂ ਦੇ ਸਾਰੇ ਪਾਪ ਲੈ ਸਕਦਾ ਹਾਂ, ਪਰ ਉਨ੍ਹਾਂ ਦਾ ਛੁਟਕਾਰਾ ਹੋ ਸਕੇ'। ਇਹ ਵੈਸ਼ਣਵ ਦਰਸ਼ਨ ਹੈ। 'ਦੂਜਿਆਂ ਨੂੰ ਪ੍ਰਭੂ ਦੀ ਕਿਰਪਾ ਨਾਲ ਮੁਕਤ ਕੀਤਾ ਜਾ ਸਕੇ; ਮੈਂ ਨਰਕ ਵਿੱਚ ਸੜ ਸਕਦਾ ਹਾਂ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ'। ਇਹ ਨਹੀਂ ਕਿ 'ਸਭ ਤੋਂ ਪਹਿਲਾਂ ਮੈਂ ਸਵਰਗ ਜਾਵਾਂ, ਅਤੇ ਦੂਸਰੇ ਸੜ ਸਕਦੇ ਹਨ'। ਇਹ ਵੈਸ਼ਣਵ ਦਰਸ਼ਨ ਨਹੀਂ ਹੈ। ਵੈਸ਼ਣਵ ਦਰਸ਼ਨ ਹੈ, 'ਮੈਂ ਨਰਕ ਵਿੱਚ ਸੜ ਸਕਦਾ ਹਾਂ, ਪਰ ਦੂਜਿਆਂ ਦਾ ਛੁਟਕਾਰਾ ਹੋ ਸਕੇ'। ਪਤਿਤਾਨਾਮ ਪਾਵਨੇਭਯੋ ਵੈਸ਼ਣਵੇਭਯੋ ਨਮੋ ਨਮ: (ਮੰਗਲਾਚਰਣ 9)। ਵੈਸ਼ਣਵ ਸਾਰੀਆਂ ਪਤਿਤ ਆਤਮਾਵਾਂ ਨੂੰ ਮੁਕਤ ਕਰਨ ਲਈ ਹੈ।"
721027 - ਪ੍ਰਵਚਨ SB 01.02.16 - ਵ੍ਰਂਦਾਵਨ