PA/721024 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸਾਡੀ ਪ੍ਰੇਮ ਕਰਨ ਦੀ ਪ੍ਰਵਿਰਤੀ ਉਦੋਂ ਤੱਕ ਸੰਤੁਸ਼ਟ ਨਹੀਂ ਹੋਵੇਗੀ ਜਦੋਂ ਤੱਕ ਇਹ ਪਰਮਾਤਮਾ ਦੀ ਸਰਵਉੱਚ ਸ਼ਖਸੀਅਤ ਤੱਕ ਨਹੀਂ ਪਹੁੰਚਦਾ। ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਹੈ। ਅਸੀਂ ਪਿਆਰ ਕਰਦੇ ਹਾਂ। ਪ੍ਰੇਮ ਪ੍ਰਵਿਰਤੀ ਉੱਥੇ ਹੈ। ਸਾਡਾ ਕੋਈ ਪਰਿਵਾਰ ਵੀ ਨਹੀਂ ਹੈ, ਕਈ ਵਾਰ ਅਸੀਂ ਪਾਲਤੂ ਜਾਨਵਰ, ਬਿੱਲੀਆਂ ਅਤੇ ਕੁੱਤੇ ਰੱਖਦੇ ਹਾਂ, ਪਿਆਰ ਕਰਨ ਲਈ। ਇਸ ਲਈ ਅਸੀਂ, ਸੁਭਾਅ ਦੁਆਰਾ ਅਸੀਂ ਕਿਸੇ ਹੋਰ ਨੂੰ ਪਿਆਰ ਕਰਦੇ ਸੀ। ਤਾਂ ਉਹ ਕੋਈ ਹੋਰ ਕ੍ਰਿਸ਼ਨ ਹੈ। ਅਸਲ ਵਿੱਚ, ਅਸੀਂ ਕ੍ਰਿਸ਼ਨ ਨੂੰ ਪਿਆਰ ਕਰਨਾ ਚਾਹੁੰਦੇ ਹਾਂ, ਪਰ ਕ੍ਰਿਸ਼ਨ ਦੀ ਜਾਣਕਾਰੀ ਤੋਂ ਬਿਨਾਂ, ਕ੍ਰਿਸ਼ਨ ਭਾਵਨਾ ਅੰਮ੍ਰਿਤ ਤੋਂ ਬਿਨਾਂ, ਸਾਡੀ ਪ੍ਰੇਮ ਪ੍ਰਵਿਰਤੀ ਇੱਕ ਖਾਸ ਦਾਇਰੇ ਦੇ ਅੰਦਰ ਸੀਮਤ ਹੈ। ਇਸ ਲਈ ਅਸੀਂ ਸੰਤੁਸ਼ਟ ਨਹੀਂ ਹਾਂ। ਨਿਤਯ-ਸਿੱਧ ਕ੍ਰਿਸ਼ਨ-ਭਗਤੀ (CC Madhya 22.107)। ਉਹ ਪ੍ਰੇਮ ਸੰਬੰਦ, ਪ੍ਰੇਮ ਪ੍ਰਵਿਰਤੀ, ਸਦੀਵੀ ਤੌਰ 'ਤੇ ਮੌਜੂਦ ਹੈ, ਇਹ ਕ੍ਰਿਸ਼ਨ ਨੂੰ ਪਿਆਰ ਕਰਨ ਲਈ ਹੈ।"
721024 - ਪ੍ਰਵਚਨ NOD - ਵ੍ਰਂਦਾਵਨ