PA/721016 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜਦੋਂ ਤੁਸੀਂ ਅਸਲ ਵਿੱਚ ਭਗਵਾਨ ਭਾਵਨਾ ਅੰਮ੍ਰਿਤ ਦੇ ਪ੍ਰਚਾਰਕ ਬਣ ਜਾਂਦੇ ਹੋ, ਤਾਂ ਤੁਸੀਂ ਕੋਈ ਸਮਝੌਤਾ ਨਹੀਂ ਕਰ ਸਕਦੇ। ਤੁਹਾਨੂੰ ਕੁੱਦਲ ਨੂੰ ਕੁੱਦਲ ਕਹਿਣਾ ਹਿ ਪਵੇਗਾ। ਬਿਲਕੁਲ ਪ੍ਰਹਿਲਾਦ ਮਹਾਰਾਜ ਵਾਂਗ। ਪ੍ਰਹਿਲਾਦ ਮਹਾਰਾਜ ਮਹਾਜਨਾਂ ਵਿੱਚੋਂ ਇੱਕ ਹੈ। ਬਾਰਾਂ ਮਹਾਜਨਾਂ ਵਿੱਚੋਂ, ਉਹ ਉਨ੍ਹਾਂ ਵਿੱਚੋਂ ਇੱਕ ਹੈ। ਕਿਉਂਕਿ ਉਹ ਬਹੁਤ ਦਲੇਰ ਸੀ। ਉਹ ਆਪਣੇ ਸ਼ੈਤਾਨੀ ਪਿਤਾ ਤੋਂ ਨਹੀਂ ਡਰਦਾ ਸੀ। ਉਸਨੇ ਉਸਨੂੰ ਬਹੁਤ ਸਾਰੇ ਤਰੀਕਿਆਂ ਨਾਲ ਤਾੜਨਾ ਦਿੱਤੀ, ਪਰ ਉਹ ਕਦੇ ਨਹੀਂ ਡਰਿਆ। ਇਸ ਲਈ ਜਿਵੇਂ ਸਾਡੇ ਲੋਕਾਂ ਨੂੰ ਆਸਟ੍ਰੇਲੀਆ ਵਿੱਚ ਸਤਾਇਆ ਜਾ ਰਿਹਾ ਹੈ। ਤੁਸੀਂ ਜਾਣਦੇ ਹੋ? ਉਨ੍ਹਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ ਹੈ ਕਿਉਂਕਿ ਉਹ ਹਰੇ ਕ੍ਰਿਸ਼ਨ ਦਾ ਪ੍ਰਚਾਰ ਕਰ ਰਹੇ ਹਨ। ਇਸ ਲਈ ਇਹ ਬਹੁਤ ਆਸਾਨ ਗੱਲ ਨਹੀਂ ਹੈ, ਸਹਿਜ। ਮੇਰੇ ਗੁਰੂ ਮਹਾਰਾਜ, ਭਗਤੀਸਿਧਾਂਤ ਸਰਸਵਤੀ ਗੋਸਵਾਮੀ ਮਹਾਰਾਜ, ਉਸਨੂੰ ਇਹ ਪਸੰਦ ਨਹੀਂ ਸੀ ਕਿ ਉਸਦੇ ਚੇਲੇ ਆਰਾਮਦਾਇਕ ਰਹਿਣ ਅਤੇ ਸਸਤੇ ਵੈਸ਼ਨਵ ਬਣ ਜਾਣ।"
721016 - ਪ੍ਰਵਚਨ SB 01.02.05 - ਵ੍ਰਂਦਾਵਨ