PA/720322 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਵੈਕੁੰਠ ਸੰਸਾਰ ਵਿੱਚ ਪ੍ਰਸ਼ੰਸਾ ਹੈ, ਅਤੇ ਭੌਤਿਕ ਸੰਸਾਰ ਵਿੱਚ ਈਰਖਾ ਹੈ। ਉਹੀ ਚੀਜ਼ ਜਦੋਂ ਵੈਕੁੰਠ ਗੁਣ ਵਿੱਚ ਬਦਲ ਜਾਂਦੀ ਹੈ, ਤਾਂ ਇਹ ਇੱਕ ਵੱਖਰੀ ਚੀਜ਼ ਬਣ ਜਾਂਦੀ ਹੈ; ਇਹ ਮਤਸਰਤਾ ਨਹੀਂ ਹੈ। ਉਹੀ ਪ੍ਰਸ਼ੰਸਾ ਹੈ: "ਓਹ, ਉਹ ਬਹੁਤ ਵਧੀਆ ਹੈ।" ਬਿਲਕੁਲ ਰਾਧਾਰਾਣੀ ਵਾਂਗ। ਰਾਧਾਰਾਣੀ... ਕੋਈ ਵੀ ਸਭ ਤੋਂ ਉੱਚਾ ਭਗਤ ਨਹੀਂ ਹੋ ਸਕਦਾ। ਕ੍ਰਿਸ਼ਨ ਅਨਯਾਰਾਧਿਆਤੇ। ਰਾਧਾਰਾਣੀ ਦਾ ਅਰਥ ਹੈ ਜੋ ਕ੍ਰਿਸ਼ਨ ਦੀ ਪੂਜਾ ਕਰ ਰਿਹਾ ਹੈ, ਸਭ ਤੋਂ ਉੱਚੀ ਸੇਵਾ। ਗੋਪੀਆਂ ਵਿੱਚ - ਗੋਪੀਆਂ ਕ੍ਰਿਸ਼ਨ ਦੀ ਸੇਵਾ ਕਰ ਰਹੀਆਂ ਹਨ - ਕੋਈ ਤੁਲਨਾ ਨਹੀਂ ਹੈ। ਚੈਤੰਨਯ ਮਹਾਪ੍ਰਭੂ ਕਹਿੰਦੇ ਹਨ, ਰਮਿਆ ਕਾਚਿਦ ਉਪਾਸਨਾ ਵ੍ਰਜ-ਵਧੁ-ਵਰਗੇਣ ਯ ਕਲਪਿਤਾ (ਚੈਤੰਨਯ-ਮੰਜੁਸਾ)। ਵ੍ਰਜਵਧੂ, ਇਹ ਕੁੜੀਆਂ, ਇਹ ਗਊ ਚਰਵਾਹੇ ਦੀਆਂ ਕੁੜੀਆਂ, ਜਿਵੇਂ ਉਹ ਕ੍ਰਿਸ਼ਨ ਦੀ ਪੂਜਾ ਕਰਦੀਆਂ ਹਨ, ਉਸਦਾ ਦੁਨੀਆਂ ਵਿੱਚ ਕੋਈ ਮੁਕਾਬਲਾ ਨਹੀਂ ਹੈ।"
720322 - ਪ੍ਰਵਚਨ SB 01.01.01-2 - ਮੁੰਬਈ