PA/720224 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਕਲਕੱਤਾ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਅਸੀਂ ਭੌਤਿਕ ਪ੍ਰਕਿਰਤੀ ਦੇ ਨਿਯਮਾਂ ਦੀ ਪਕੜ ਹੇਠ ਹਾਂ, ਅਤੇ ਸਾਡੇ ਕਰਮਾਂ ਦੇ ਅਨੁਸਾਰ ਸਾਨੂੰ ਵੱਖ-ਵੱਖ ਤਰ੍ਹਾਂ ਦੇ ਸਰੀਰ ਮਿਲ ਰਹੇ ਹਨ ਅਤੇ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਤਬਦੀਲ ਹੋ ਰਹੇ ਹਾਂ। ਅਤੇ ਫਿਰ ਇੱਕ ਵਾਰ ਜਦੋਂ ਅਸੀਂ ਜਨਮ ਲੈਂਦੇ ਹਾਂ, ਅਸੀਂ ਕੁਝ ਸਮੇਂ ਲਈ ਜੀਉਂਦੇ ਹਾਂ, ਅਸੀਂ ਸਰੀਰ ਨੂੰ ਵਧਾਉਂਦੇ ਹਾਂ, ਫਿਰ ਅਸੀਂ ਕੁਝ ਬੱਚੇ ਪੈਦਾ ਕਰਦੇ ਹਾਂ, ਫਿਰ ਇਹ ਸਰੀਰ ਘਟਦਾ ਹੈ, ਅਤੇ ਅੰਤ ਵਿੱਚ ਇਹ ਖਤਮ ਹੋ ਜਾਂਦਾ ਹੈ। ਇਹ ਖਤਮ ਹੋ ਜਾਂਦਾ ਹੈ ਮਤਲਬ ਕਿ ਤੁਸੀਂ ਇੱਕ ਹੋਰ ਸਰੀਰ ਨੂੰ ਸਵੀਕਾਰ ਕਰਦੇ ਹੋ। ਦੁਬਾਰਾ ਸਰੀਰ ਵਧ ਰਿਹਾ ਹੈ, ਸਰੀਰ ਰਹਿ ਰਿਹਾ ਹੈ, ਸਰੀਰ ਬੱਚੇ ਪੈਦਾ ਕਰ ਰਿਹਾ ਹੈ, ਦੁਬਾਰਾ ਘਟਦਾ ਹੈ ਅਤੇ ਦੁਬਾਰਾ ਖਤਮ ਹੋ ਰਿਹਾ ਹੈ। ਇਹ ਚੱਲ ਰਿਹਾ ਹੈ।"
720224 - ਪ੍ਰਵਚਨ - ਕਲਕੱਤਾ