PA/720119 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਜੈਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜੇਕਰ ਇੱਥੇ ਸਿਰਫ਼ ਇਹੀ ਕੋਸ਼ਿਸ਼ ਹੈ ਕਿ ਸਰਵਉੱਚ ਪ੍ਰਭੂ ਦੀ ਮਹਿਮਾ ਕਿਵੇਂ ਕੀਤੀ ਜਾਵੇ। ਇਹ ਇੱਕ ਤੱਥ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਸਹੀ ਭਾਸ਼ਾ ਵਿੱਚ ਲਿਖਿਆ ਗਿਆ ਹੈ ਜਾਂ ਗਲਤ ਭਾਸ਼ਾ ਵਿੱਚ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜੇਕਰ ਪੂਰਾ ਵਿਚਾਰ ਸਰਵਉੱਚ ਪ੍ਰਭੂ ਦੀ ਮਹਿਮਾ ਕਰਨ ਲਈ ਕੇਂਦ੍ਰਿਤ ਹੈ, ਤਾਂ ਨਾਮਾਨੀ ਅਨੰਤਸਯ ਯਸ਼ੋ 'ਨਕਿਤਾਨਿ ਯਤ ਗ੍ਰਹਿਣਤਿ ਗਯੰਤੀ ਸ਼੍ਰਿਣਵੰਤੀ ਸਾਧਵ:। ਫਿਰ ਉਹ ਜੋ ਅਸਲ ਵਿੱਚ ਸਾਧੂ ਹਨ, ਇਹਨਾਂ ਸਾਰੀਆਂ ਕਮੀਆਂ ਦੇ ਬਾਵਜੂਦ, ਕਿਉਂਕਿ ਇੱਕੋ ਇੱਕ ਕੋਸ਼ਿਸ਼ ਪ੍ਰਭੂ ਦੀ ਮਹਿਮਾ ਕਰਨ ਦੀ ਹੈ, ਤਾਂ ਉਹ ਜੋ ਸਾਧੂ ਹਨ, ਜੋ ਭਗਤ ਹਨ, ਉਹ ਇਸਨੂੰ ਸੁਣਦੇ ਹਨ। ਸ਼੍ਰਿਣਵੰਤੀ ਗਯੰਤੀ ਗ੍ਰਣੰਤੀ।"
720119 - ਗੱਲ ਬਾਤ - ਜੈਪੁਰ